ਪਾਰਟੀ ਪ੍ਰੋਗਰਾਮ ਲਈ ਜਾਂਦੇ ਬੀਜੇਪੀ ਵਰਕਰ ਹਾਦਸੇ ਦਾ ਸ਼ਿਕਾਰ

10ਫਰੀਦਕੋਟ, 20 ਮਈ ( ਜਗਦੀਸ਼ ਬਾਮਬਾ ) ਬੀਜੇਪੀ ਦੇ ਦੋ ਵਰਕਰ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਹਾਦਸੇ ‘ਚ ਇੱਕ ਦੀ ਮੌਤ ਹੋ ਗਈ, ਜਦਕਿ ਦੂਸਰੇ ਦੀ ਇੱਕ ਬਾਂਹ ਕੱਟੀ ਗਈ ਹੈ। ਇਹ ਦਰਦਨਾਕ ਹਾਦਸਾ ਮੋਟਰਸਾਈਕਲ ਤੇ ਜੀਪ ਦੀ ਕੋਟਕਪੂਰਾ-ਬਠਿੰਡਾ ਰੋਡ ‘ਤੇ ਹੋਈ ਟੱਕਰ ਕਾਰਨ ਵਾਪਰਿਆ। ਇਹ ਬੀਜੇਪੀ ਵਰਕਰ ਪਾਰਟੀ ਦੇ ਸਮਾਗਮ ‘ਚ ਸ਼ਾਮਲ ਹੋਣ ਲਈ ਪਹੁੰਚੇ ਸਨ।ਜਾਣਕਾਰੀ ਮੁਤਾਬਕ ਫਰੀਦਕੋਟ ਦੇ ਕੋਟਕਪੂਰਾ ‘ਚ ਇੱਕ ਪੈਲਸ ਵਿੱਚ ਰੱਖੇ ਗਏ ਬੀਜੇਪੀ ਦੇ ਪਾਰਟੀ ਪ੍ਰੌਗਰਾਮ ਲਈ ਪਹੁੰਚਣ ਵਾਲੇ ਦੋ ਵਰਕਰਾ ਦੀ ਬਾਇਕ ਇੱਕ ਜੀਪ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਨੋਜਵਾਨ ਖੁਸ਼ਦੀਪ ਦੀ ਮੌਤ ਹੋ ਗਈ ਜਦਕਿ ਦੂਸਰੇ ਨੋਜਵਾਨ ਕੁਲਦੀਪ ਦੀ ਖੱਬੀ ਬਾਹ ਕੱਟੀ ਗਈ। ਜਖਮੀ ਵਰਕਰ ਨੂੰ ਹਾਦਸੇ ਤੋਂ ਤੁਰੰਤ ਬਾਅਦ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਲਿਜਾਇਆ ਗਿਆ। ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।ਇਸ ਹਾਦਸੇ ਦੀ ਖਬਰ ਲੱਗਦੇ ਹੀ ਪਾਰਟੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਏ ਬੀਜੇਪੀ ਦੇ ਪੰਜਾਬ ਪ੍ਰਧਾਨ ਵਿਜੇ ਕੁਮਾਰ ਸਾਂਪਲਾ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿਖੇ ਪਹੁੰਚੇ। ਉਨ੍ਹਾਂ ਆਪਣੀ ਦੇਖਰੇਖ ਹੇਠ ਜ਼ਖਮੀ ਵਰਕਰ ਨੂੰ ਐਂਬੂਲੈਂਸ ਰਾਹੀਂ ਅਮ੍ਰਿਤਸਰ ਲਈ ਰਵਾਨਾ ਕੀਤਾ।

468 ad

Submit a Comment

Your email address will not be published. Required fields are marked *