ਪਾਪੀ ਭਨਿਆਰੇ ’ਤੇ ਹਮਲਾ ਕਰਨ ਵਾਲੇ ਤਿੰਨ ਸਿੱਖ ਨੌਜਵਾਨਾਂ ਨੂੰ ਦਸ-ਦਸ ਸਾਲ ਦੀ ਕੈਦ

bhaniara wala

ਪਾਪੀ ਭਨਿਆਰੇ ਵਾਲੇ ’ਤੇ ਹਮਲਾ ਕਰਨ ਦੇ ਦੋਸ਼ ਹੇਠ ਰੂਪਨਗਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਤਿੰਨ ਨੌਜਵਾਨਾਂ ਨੂੰ ਦਸ-ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਨੂੰ 11-11 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋਸ਼ੀਆਂ ਨੂੰ ਛੇ-ਛੇ ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ¨
ਰੂਪਨਗਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕੇ.ਐਸ. ਸੂਲਰ ਦੀ ਅਦਾਲਤ ਵੱਲੋਂ ਹਰਵਿੰਦਰ ਸਿੰਘ (26 ਸਾਲ) ਵਾਸੀ ਰੌਣੀ ਜ਼ਿਲ੍ਹਾ ਲੁਧਿਆਣਾ, ਧਰਮਿੰਦਰ ਸਿੰਘ (26 ਸਾਲ) ਵਾਸੀ ਵੈਦਨਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਗੁਰਵਿੰਦਰ ਸਿੰਘ (27 ਸਾਲ) ਵਾਸੀ ਰਾਜੇਵਾਲ ਜ਼ਿਲ੍ਹਾ ਲੁਧਿਆਣਾ ਨੂੰ ਦੋਸ਼ੀ ਕਰਾਰ ਣਿੱਤਾ ਗਿਆ। ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਦਸ-ਦਸ ਸਾਲ ਦੀ ਕੈਦ ਅਤੇ 11-11 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲੀਸ ਕੇਸ ਅਨੁਸਾਰ ਦੋਸ਼ੀਆਂ ਨੇ 27 ਜਨਵਰੀ 2011 ਨੂੰ ਭਨਿਆਰੇ ਵਾਲੇ ’ਤੇ ਪਲਾਸਟਿਕ ਦੇ ਨਕਲੀ ਚਾਕੂਆਂ ਨਾਲ ਉਸ ਵੇਲੇ ਹਮਲਾ ਕਰ ਦਿੱਤਾ ਸੀ, ਜਦੋਂ ਉਹ ਆਪਣੇ ਡੇਰੇ ਵਿੱਚ ਕੁਝ ਸ਼ਰਧਾਲੂਆਂ ਦੇ ਸਾਹਮਣੇ ਬੈਂਜੋ ਵਜਾ ਰਿਹਾ ਸੀ। ਹਮਲਾ ਕਰਨ ਵਾਲੇ ਸਿੱਖ ਨੌਜਵਾਨ ਸ਼ਰਧਾਲੂਆਂ ਦੇ ਰੂਪ ਵਿੱਚ ਡੇਰੇ ਵਿੱਚ ਦਾਖ਼ਲ ਹੋਣ ਤੋਂ ਬਾਅਦ ਸੰਗਤ ਵਿੱਚ ਬੈਠੇ ਰਹੇ ਅਤੇ ਮੌਕਾ ਮਿਲਦਿਆਂ ਹੀ ਉਨ੍ਹਾਂ ਨੇ ਬਾਬੇ ’ਤੇ ਹਮਲਾ ਕਰ ਦਿੱਤਾ। ਹਿਸ ਹਮਲੇ ਵਿੱਚਭਨਿਆਰੇ ਵਾਲੇ ਦੇ ਸਿਰ, ਕੰਨ ਦੇ ਹੇਠਾਂ ਅਤੇ ਨੱਕ ’ਤੇ ਸੱਟਾਂ ਲੱਗੀਆਂ ਸਨ। ਹਮਲਾਵਰਾਂ ਨੂੰ ਭੱਜਦੇ ਸਮੇਂ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਫੜ ਲਿਆ ਸੀ।

468 ad