ਪਾਦਰੀ ਨੇ ਕੀਤਾ ਯੌਨ ਸ਼ੋਸ਼ਣ, ਪੀੜਤਾਂ ਨੇ ਮੰਗੀ ਪੋਪ ਕੋਲੋਂ ਮਦਦ

ਪਾਦਰੀ ਨੇ ਕੀਤਾ ਯੌਨ ਸ਼ੋਸ਼ਣ, ਪੀੜਤਾਂ ਨੇ ਮੰਗੀ ਪੋਪ ਕੋਲੋਂ ਮਦਦ

ਪਾਦਰੀ ਵੱਲੋਂ ਕਥਿਤ ਤੌਰ ‘ਤੇ ਯੌਨ ਸ਼ੋਸ਼ਣ ਦੇ ਪੀੜਤਾਂ ਨੇ ਨਿਆਂ ਦੇ ਲਈ ਸਿੱਧਾ ਪੋਪ ਫਰਾਂਸਿਸ ਤੋਂ ਗੁਹਾਰ ਲਗਾਈ ਹੈ ਅਤੇ ਵੈਟੀਕਨ ਦੇ ਕੰਪਲੈਕਸ ਵਿਚ ਹੀ ਇਸ ਸਮੱਸਿਆ ਦੀ ਜਾਂਚ ਲਈ ਜਾਂਚ ਕਮਿਸ਼ਨ ਦੇ ਗਠਨ ਦੀ ਮੰਗ ਕੀਤੀ ਹੈ।
ਆਨ ਲਾਈਨ ਪੋਸਟ ਵੱਲੋਂ ਜਾਰੀ ਕੀਤੇ ਗਏ ਇਕ ਪੱਤਰ ਅਤੇ ਇਕ ਵੀਡੀਓ ਵਿਚ 17 ਪੀੜਤਾਂ ਨੇ ਇਤਾਲਵੀ ਕੈਥੋਲਿਕ ਚਰਚ ਅਤੇ ਵੈਟੀਕਨ ਵੱਲੋਂ ਕੀਤੇ ਗਏ ਆਚਰਣ ਦੀ ਨਿੰਦਾ ਕੀਤੀ ਹੈ।
ਇਨ੍ਹਾਂ ਲੋਕਾਂ ਵਿਚੋਂ ਅੱਧੇ ਲੋਕ ਵੇਰੋਨਾ ਵਿਚ ਉਸ ਸਕੂਲ ਦੇ ਸਾਬਕਾ ਵਿਦਿਆਰਥੀ ਹਨ, ਜਿਨ੍ਹਾਂ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਇਥੋਂ ਦੇ ਦੋ ਦਰਜਨ ਪਾਦਰੀਆਂ ਅਤੇ ਧਰਮ ਦੇ ਪੈਰੋਕਾਰਾਂ ਨੇ ਕਥਿਤ ਤੌਰ ‘ਤੇ ਸਾਲਾਂ ਤੱਕ ਸੈਂਕੜੇ ਬੱਚਿਆਂ ਦੀ ਯੌਨ ਸ਼ੋਸ਼ਣ ਕੀਤਾ ਹੈ। ਇਟਲੀ ਵਿਚ ਸਭ ਤੋਂ ਜ਼ਿਆਦਾ ਸਰਗਰਮ ਸੰਗਠਨਾਂ ‘ਚੋਂ ਇਕ ਨੇ ਕਿਹੀ ਹੈ ਕਿ ਇਸ ਵੀਡੀਓ ਸੰਦੇਸ਼ ਪ੍ਰਤੀ ਵੈਟੀਕਨ ਦੇ ਵਿਦੇਸ਼ ਉਪ ਮੰਤਰੀ ਮੋਨਸਿਗਨਰ ਏਂਜੋਲੋ ਬੇਕਿਊ ਨੂੰ ਭੇਜੀ ਹੈ। ਵੈਟੀਕਨ ਵੱਲੋਂ ਇਸ ਸੰਦੇਸ਼ ‘ਤੇ ਕੱਲ ਤੱਕ ਕੋਈ ਟਿੱਪਣੀ ਨਹੀਂ ਸੀ, ਜਿਸ ਨਾਲ ਇਹ ਸਪੱਸ਼ਟ ਹੋ ਸਕੇ ਕਿ ਵੈਟੀਕਨ ਨੇ ਇਹ ਸੰਦੇਸ਼ ਦੇਖਿਆ ਹੈ ਜਾਂ ਨਹੀਂ।

468 ad