ਪਾਣੀ ਵਿਚ ਵਹਿ ਕੇ ਪਾਕਿਸਤਾਨ ਪਹੁੰਚੇ ਜਵਾਨ ਨੂੰ ਵਾਪਸ ਕਰੇਗਾ ਪਾਕਿ

ਜੰਮੂ/ਇਸਲਾਮਾਬਾਦ—ਜੰਮੂ-ਕਸ਼ਮੀਰ ਦੇ ਜੰਮੂ ਜ਼ਿਲੇ ਵਿਚ ਚਨਾਬ ਨਦੀ ਦੇ ਤੇਜ਼ ਪ੍ਰਵਾਹ ਵਿਚ ਵਹਿ ਕੇ ਬਾਰਡਰ ਸੁਰੱਖਿਆ ਬਲ ਦਾ ਇਕ ਜਵਾਨ ਪਾਕਿਸਤਾਨ ਪਹੁੰਚ ਗਿਆ ਸੀ। ਬੀ. ਐੱਸ. ਐੱਫ. ਦਾ ਜਵਾਨ ਸੱਤਿਆਸ਼ੀਲ ਯਾਦਵ ਜੰਮੂ-ਕਸ਼ਮੀਰ ਵਿਚ ਕੌਮਾਂਤਰੀ ਸੀਮਾ ‘ਤੇ ਅਖਨੂਰ ਖੇਤਰ ਵਿਚ ਗਸ਼ਤੀ ਦਲ ਦਾ ਇਕ ਹਿੱਸਾ ਸੀ। ਸੂਤਰਾਂ ਦੇ ਹਵਾਲੇ ਨਾਲ ਖਬਰ ਆ ਰਹੀ ਹੈ ਕਿ ਪਾਕਿਸਤਾਨ ਛੇਤੀ ਹੀ ਸੱਤਿਆਸ਼ੀਲ ਨੂੰ ਵਾਪਸ ਸੌਂਪ ਦੇਵੇਗਾ।
ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਪਾਕਿਸਤਾਨ ਦੀ ਆਈ. ਐੱਸ. ਆਈ. ਅਤੇ ਫੀਲਡ ਇੰਟੈਲੀਜੈਂਸ ਯੂਨਿਟ ਦੇ ਅਧਿਕਾਰੀ ਸਿਆਲਕੋਟ ਦੇ ਨੇੜੇ ਆਰਮੀ ਦੇ ਮਰਕੀ ਵਾਲਾ ਕੈਂਪ ਵਿਸ ਸੱਤਿਆਸ਼ੀਲ ਤੋਂ ਪੁੱਛਗਿੱਛ ਕਰਨ ਦੇ ਲਈ ਪਹੁੰਚੇ। ਆਈ. ਐੱਸ. ਆਈ. ਅਤੇ ਐੱਫ. ਆਈ. ਯੂ. ਨੇ ਸੱਤਿਆਸ਼ੀਲ ਤੋਂ ਬੀ. ਐੱਸ. ਐੱਫ. ਪਲਾਨਿੰਗ, ਬੀ. ਐੱਸ. ਐੱਫ. ਦੀ ਤਾਇਨਾਤੀ, ਉਸ ਦੀ ਪੁਰਾਣੀ ਪੋਸਟਿੰਗ ਅਤੇ ਬੀ. ਐੱਸ. ਐੱਫ ਵੱਲੋਂ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਹਥਿਆਰਾਂ ਬਾਰੇ ਪੁੱਛਗਿੱਛ ਕੀਤੀ। ਇੰਨਾਂ ਹੀ ਨਹੀਂ ਅਧਿਕਾਰੀਆਂ ਨੇ ਇਹ ਵੀ ਪੁੱਛਿਆ ਕਿ ਪਾਕਿਸਤਾਨ ਬਾਰੇ ਸਰਹੱਦੀ ਪਾਰ ਲੋਕ ਕੀ ਸੋਚਦੇ ਹਨ। 
ਭਾਰਤ ਵੱਲੋਂ ਲਗਾਤਾਰ ਬੀ. ਐੱਸ. ਐੱਫ. ਦੇ ਜਵਾਨ ਨੂੰ ਲਗਾਤਾਰ ਵਾਪਸ ਲਿਆਏ ਜਾਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬੀ. ਐੱਸ. ਐੱਫ. ਦੇ ਇਕ ਸੂਤਰ ਨੇ ਦੱਸਿਆ ਕਿ ਪਾਕਿਸਤਾਨ ਰੇਂਜਰਸ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਜਵਾਨ ਉਸ ਦੀ ਹਿਰਾਸਤ ਵਿਚ ਹਨ। ਅਸੀਂ ਜਵਾਨ ਨੂੰ ਵਾਪਸ ਲਿਆਉਣ ਦੇ ਲਈ ਫਲੈਗ ਮੀਟਿੰਗ ਦਾ ਪ੍ਰਸਤਾਵ ਰੱਖਿਆ ਹੈ। 
ਬੀ. ਐੱਸ. ਐੱਫ. ਦੇ ਸੂਤਰਾਂ ਨੇ ਦੱਸਿਆ ਕਿ ਗਸ਼ਤੀ ਦਲ ਦੇ ਮੋਟਰ ਬੋਟ ਵਿਚ ਬੁੱਧਵਾਰ ਨੂੰ ਕੁਝ ਤਕਨੀਕੀ ਗੜਬੜੀ ਆ ਗਈ, ਜਿਸ ਕਾਰਨ ਸੱਤਿਆਸ਼ੀਲ ਨਦੀ ਵਿਚ ਵਹਿ ਗਿਆ। ਸੂਤਰ ਨੇ ਦੱਸਿਆ ਕਿ ਹਾਲਾਂਕਿ ਸੱਤਿਆਸ਼ੀਲ ਦੇ ਤਿੰਨ ਸਹਿਕਰਮੀ ਤੈਰ ਕੇ ਬਚ ਨਿਕਲਣ ਵਿਚ ਕਾਮਯਾਬ ਰਹੇ ਪਰ ਸੱਤਿਆਸ਼ੀਲ ਨਦੀ ਦੀ ਤੇਜ਼ ਧਾਰਾ ਵਿਚ ਵਹਿ ਕੇ ਪਾਕਿਸਤਾਨ ਜਾ ਪਹੁੰਚੇ।
ਸੱਤਿਆਸ਼ੀਲ ਨਦੀ ਦੇ ਪਾਣੀ ਦੇ ਤੇਜ਼ ਪ੍ਰਵਾਹ ਦੇ ਨਾਲ ਪਾਕਿਸਤਾਨ ਦੇ ਸਿਆਲਕੋਟ ਇਲਾਕੇ ਵਿਚ ਬਜਵਾਤ ਪਹੁੰਚ ਗਏ। ਉਹ ਉੱਤਰ ਪ੍ਰਦੇਸ਼ ਵਿਚ ਫਿਰੋਜ਼ਾਬਾਦ ਨਾਲ ਸੰਬੰਧ ਰੱਖਦੇ ਹਨ।

468 ad