ਪਾਣੀ ਵਿਚ ਬਿਨਾਂ ਸਾਹ ਲਏ ਰਹਿਣ ਦਾ ਰਿਕਾਰਡ ਬਣਾ ਤੋੜੇ ਬਾਕੀ ਸਾਰੇ ਰਿਕਾਰਡ

ਲੰਡਨ—ਜੇਕਰ 15 ਸਕਿੰਟਾਂ ਲਈ ਵੀ ਸਾਹ ਰੋਕਣਾ ਪਵੇ ਤਾਂ ਸਾਡੀ ਹਾਲਤ ਖਰਾਬ ਹੋ ਜਾਂਦੀ ਹੈ ਪਰ ਸਟਿਗ ਸਿਵਰਇੰਸਿਨ ਨੇ ਪਾਣੀ ਦੇ ਅੰਦਰ 22 ਮਿੰਟ ਅਤੇ 11 ਸਕਿੰਟਾਂ ਤੱਕ ਬਿਨਾਂ ਸਾਹ ਲਏ ਰਹਿ ਕੇ ਇਕ ਨਵਾਂ ਰਿਕਾਰਡ ਬਣਾਇਆ ਹੈ। 
Waterਸਟਿਗ ਸਾਹ ਨਾ ਲੈਣ ਵਾਲੇ ਵਿਅਕਤੀ ਦੇ ਰੂਪ ਵਿਚ ਮਸ਼ਹੂਰ ਹਨ। 22 ਮਿੰਟਾਂ ਤੱਕ ਪਾਣੀ ਵਿਚ ਅਜਿਹਾ ਕਰਤੱਬ ਕਰਨ ਤੋਂ ਬਾਅਦ ਉਨ੍ਹਾਂ ਨੇ ਦੁਨੀਆ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅਜਿਹਾ ਕਰਨ ਲਈ ਉਨ੍ਹਾਂ ਨੇ ਲੰਡਨ ਦੇ ਇਕ ਪੂਲ ਵਿਚ ਆਪਣਾ ਸਿਰ ਡੁਬੋਇਆ ਅਤੇ 22 ਮਿੰਟਾਂ ਤੱਕ ਸਿਰ ਨੂੰ ਡੁਬੋ ਕੇ ਰੱਖਿਆ। 
ਇਸ ਤੋਂ ਇਲਾਵਾ ਸਟਿਗ ਪਾਣੀ ਵਿਚ ਸਭ ਤੋਂ ਘੱਟ ਸਮੇਂ ਵਿਚ ਲੰਬੀ ਦੂਰੀ ਤੈਰਨ ਦਾ ਵੀ ਰਿਕਾਰਡ ਆਪਣੇ ਨਾਂ ਕਰ ਚੁੱਕੇ ਹਨ। 
41 ਸਾਲ ਦੇ ਸਟਿਗ ਡੈਨਮਾਰਕ ਆਲਬੋਰਗ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਸ ਰਿਕਾਰਡ ਨੂੰ ਕਾਇਮ ਕਰਨ ਦੇ ਲਈ ਉਨ੍ਹਾਂ ਨੇ 10 ਸਾਲਾਂ ਤੱਕ ਮਿਹਨਤ ਕੀਤੀ ਹੈ। 
ਸਟਿਗ ਕਹਿੰਦੇ ਹਨ ਕਿ ਸਾਹ ਨਾ ਮਿਲਣ ‘ਤੇ ਦਿਲ ਦੀਆਂ ਧੜਕਣਾਂ ਤੇਜ਼ ਹੋ ਜਾਂਦੀਆਂ ਹਨ ਅਤੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਅਤੇ ਦਿਮਾਗ ਵੀ ਕੰਮ ਕਰਨਾ ਬੰਦ ਕਰ ਦਿੰਦਾ ਹੈ। ਅਜਿਹੀ ਜਿੱਤ ਦੇ ਲਈ ਲਗਾਤਾਰ ਮਿਹਨਤ ਅਤੇ ਦਿਮਾਗ ਨੂੰ ਚੁਸਤ-ਦਰੁੱਸਤ ਰੱਖਣਾ ਪੈਂਦਾ ਹੈ। ਇਸ ਲਈ ਮੇਡੀਟੇਸ਼ਨ, ਯੋਗ ਅਤੇ ਪਾਜੀਟਿਵ ਸੋਚ ਬਹੁਤ ਅਹਿਮ ਹੈ।

468 ad