ਪਾਖੰਡੀ ਸਾਧ ‘ਤੇ ਐਨ ਆਰ ਆਈ ਔਰਤ ਨਾਲ ਬਲਾਤਕਾਰ ਦਾ ਮਾਮਲਾ ਦਰਜ

5ਕਸਰ ਕੱਢਣ ਨੂੰ ਜਿਸਮਾਨੀ ਰੂਹਾਂ ਕੱਢਣ ਦਾ ਬਹਾਨਾ ਬਣਾ ਕਿ ਕਰਦਾ ਰਿਹਾ ਜਬਰ ਜਨਾਹ
ਕੁੱਪ ਕਲਾਂ, 19 ਮਈ ( ਪੀਡੀ ਬੇਉਰੋ ) ਆਪਣੇ ਧਾਰਮਿਕ ਭਾਸ਼ਨਾਂ ਰਾਹੀਂ ਜਨਤਾ ਨੂੰ ਕਾਮ, ਕ੍ਰੋਧ, ਲੋਭ, ਮੋਹ ਜਿਹੀਆਂ ਅਲਾਮਤਾਂ ਤੋਂ ਦੂਰ ਰਹਿਣ ਦੀਆਂ ਸਿੱਖਿਆਵਾਂ ਦੇਣ ਵਾਲੇ ਬਾਬੇ ਆਪ ਖੁਦ ਇਨਾਂ ਮਾੜੀਆਂ ਅਲਾਮਤਾਂ ਤੋਂ ਕਿੰਨੇ ਕੁ ਦੂਰ ਹਨ ਇਸਦੀ ਤਾਜਾ ਮਿਸਾਲ ਪਿੰਡ ਬਾਲੇਵਾਲ (ਸੰਗਰੂਰ) ਵਿਖੇ ਧਰਮ ਦੀ ਆੜ ਹੇਠ ਆਪ ਤੁਰਦਿਆਂ ਇਕ ਪਾਖੰਡੀ ਸਾਧ ਤੋਂ ਮਿਲੀ। ਜਨਤਾ ਨੂੰ ਰੱਬੀ ਬਖਸ਼ਿਸ਼ ਵੰਡਣ ਵਾਲੇ ਇਹ ਸਾਧ ਆਪ ਖੁਦ ਸਭ ਮਾੜੀਆਂ ਅਲਾਮਤਾਂ ਦੇ ਸ਼ਿਕਾਰ ਹਨ ਪੰਜਾਬ ਦੀ ਵੀ ਜਨਤਾ ਵੀ ਅਜਿਹੇ ਵਿਗੜੇ ਸਾਧਾਂ ਨੂੰ ਪੂਰੀ ਤਰਾਂ ਆਪਣੇ ਆਪ ਨੂੰ ਲੁਟਾਉਣ ਦਾ ਮੌਕਾ ਦਿੰਦੀ ਹੈ। ਇਸੇ ਤਰਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਬਾਬਾ ਜੰਗ ਸਿੰਘ ਲੁਧਿਆਣਾ ਜੋ ਕਿ ਸੋਸ਼ਲ ਵਰਕਰ ਦੇ ਦੱਸਣ ਅਨੁਸਾਰ ਬੀਬੀ ਕਰਮਜੀਤ ਕੌਰ ਸਿੱਧੂ (49) ਜਿਸ ਦਾ ਜਦੀ ਪਿੰਡ ਚੂਹੜ ਚੱਕ ਜਿਲਾ ਮੋਗਾ ਹੈ। ਜਗਰਾਊ ਦੇ ਮਸਹੂਰ ਆੜਤੀਏ ਭਜਨ ਸਿੰਘ ਦੀ ਪੋਤੀ ਹੈ ਜੋ 39 ਸਾਲ ਪਹਿਲਾ ਕੈਨੇਡਾ ਜਾ ਵਸੀ ਸੀ ਲਗਭਗ 15 ਸਾਲ ਪਹਿਲਾ ਉਹਨਾਂ ਦੇ ਪਤੀ ਦੀ ਮੌਤ ਹੋਣ ਕਾਰਨ ਡੈਫਰੇਸ਼ਨ ਦੀ ਦਵਾਈ ਚੱਲ ਰਹੀ ਸੀ। ਤਾਏ ਦੇ ਲੜਕੇ ਸਵਰਨ ਸਿੰਘ ਸਿੱਧੂ ਨੇ ਉਸ ਨੂੰ ਇਲਾਜ ਕਰਵਾਉਣ ਲਈ ਬਾਬਾ ਜੀ ਕੋਲ ਬਿਨਾ ਦੱਸੇ ਬਾਲੇਵਾਲ ਲੈ ਆਇਆ ਦੱਸਣ ਯੋਗ ਹੈ ਕਿ ਬਾਬਾ ਜੀ ਦੇਸੀ ਦਵਾਈਆਂ ਨਾਲ ਇਲਾਜ ਵੀ ਕਰਦੇ ਸੀ। ਇੱਕ ਮਹੀਨਾ ਲਗਾਤਾਰ ਤਾਇਆ ਜੀ ਦਾ ਲੜਕਾ ਬਾਬਾ ਜੀ ਤੋਂ ਉਸ ਨੂੰ ਦਵਾਈ ਦਵਾਉਦਾਂ ਰਿਹਾ। ਸਵਰਨ ਸਿੰਘ ਸਿੱਧੂ ਦੇ ਕੈਨੇਡਾ ਵਾਪਿਸ ਜਾਣ ਕਾਰਨ ਕਰਮਜੀਤ ਕੌਰ ਨੂੰ ਬਾਬਾ ਜੀ ਦੇ ਡੇਰੇ ਛੱਡ ਗਿਆ ਪਾਸ ਪੋਰਟ ਤੇ ਕਾਗਜ ਪੱਤਰ ਬਾਬਾ ਜੀ ਨੂੰ ਦੇ ਗਿਆ ਬਾਬਾ ਗੁਰਜੰਟ ਸਿੰਘ ਨੇ ਕਰਮਜੀਤ ਨੂੰ ਬੂੰਦਾ ਪਲਾਅ ਬੇਹੋਸੀ ਦੀ ਹਾਲਤ ‘ਚ ਕਸਰ ਕੱਢਣ ਨੂੰ ਜਿਸਮਾਨੀ ਰੂਹਾਂ ਕੱਢਣ ਦਾ ਬਹਾਨਾ ਬਣਾ ਕਿ ਸੈਕਸ ਕਰਦਾ ਰਿਹਾ ਅਤੇ ਕਹਿੰਦਾ ਕਿ ਉਹ ਤੇਰੇ ਨਾਲ ਨਹੀਂ ਬਲਕਿ ਰੂਹਾਂ ਨਾਲ ਸੈਕਸ ਕਰਦਾ ਹੈ। ਕਰਮਜੀਤ ਕੌਰ ਨੇ ਕਿਸੇ ਤਰਾਂ ਆਪਣਾ ਪਾਸਪੋਰਟ ਤੇ ਕਾਗਜ ਪੱਤਰ ਲੈ ਕੇ ਡੇਰੇ ‘ਚੋ ਭੱਜ ਕੇ ਜਗਰਾਉੂ ਆਪਣੇ ਰਿਸ਼ਤੇਦਾਰਾਂ ਕੋਲ ਪਹੁੰਚ ਗਈ ਫਿਰ ਥਾਣਾ ਅਜੀਤਵਾਲ (ਮੋਗਾ) ਵਿਖੇ ਪੁਲਿਸ ਰਿਪੋਟ ਦਰਜ ਕਰਵਾਈ ਗਈ ਪਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ। ਇਸ ਤੋਂ ਬਾਅਦ ਕਰਮਜੀਤ ਕੌਰ ਨੇ ਪਿੰਡ ਚੂਹੜ ਚੱਕ ਦੇ ਗੁਰਦੁਆਰੇ ‘ਚ ਲਾਊਡ ਸਪੀਕਰ ਰਾਹੀਂ ਆਪਣੀ ਹੱਡ ਬੀਂਤੀ ਬਿਆਨ ਕੀਤੀ ਤੇ ਨਾਲ ਹੀ ਸਿੱਧੂ ਨੇ ਆਪਣੀ ਵੀਡੀਓ ਸ਼ੋਸ਼ਲ ਮੀਡੀਆਂ ਤੇ ਜਨਤਕ ਕੀਤੀ ਸੀ ਸ਼ੋਸ਼ਲ ਮੀਡੀਆ ਰਾਹੀਂ ਹੀ ਇਸ ਔਰਤ ਦਾ ਪਰਚਾ ਦਰਜ ਹੋ ਸਕਿਆ। ਫਿਰ ਲੁਧਿਆਣਾ ਕਮਿਸ਼ਨਰ ਦੇ ਪੇਸ਼ ਹੋ ਕੇ ਸਦਰ ਥਾਣਾ ਮੰਡੀ ਅਹਿਮਦਗੜ ਵਿਖੇ ਰਿਪੋਟ ਦਰਜ ਕਰਵਾਈ। ਬਾਬਾ ਜੰਗ ਸਿੰਘ ਲੁਧਿਆਣਾ ਨੇ ਦੱਸਿਆ ਕਿ ਸਿੱਧੂ ਤੇ ਸਿਆਸੀ ਦਬਾਅ ਬਣਾ ਕੇ ਸਮਝਾਉਤਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਦੋਂ ਥਾਣਾ ਅਹਿਮਦਗੜ ਸਦਰ ਦੇ ਐਸ ਐਚ ਓ ਡਾ. ਜਗਵੀਰ ਸਿੰਘ ਢੱਟ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਰਮਜੀਤ ਕੌਰ ਸਿੱਧੂ ਪਤਨੀ ਸਵ: ਪਰਮਜੀਤ ਸਿੰਘ ਜੱਟ ਵਾਸੀ ਚੂਹੜ ਚੱਕ ਥਾਣਾ ਅਜੀਤਵਾਲ ਜਿਲਾ ਮੋਗਾ ਦੀ ਸ਼ਿਕਾਇਤ ਦੇ ਆਧਾਰ ਤੇ ਬਾਬਾ ਗੁਰਜੰਟ ਸਿੰਘ ਢਿਲੋਂ ਵਾਸੀ ਬਾਲੇਵਾਲ ਗੁਰਦੁਆਰਾ ਵਿਰੁੱਧ ਮੁਕੱਦਮਾ ਨੰਬਰ 47 ਅੰਡਰ ਧਾਰਾ 376 (2), 342, 506 ਬਲਾਤਕਾਰ ਕਰਨ ਅਤੇ ਡਰਾਉਣ ਧਮਕਾਉਣ ਦਾ ਪਰਚਾ ਦਰਜ ਕੀਤਾ ਹੈ। ਇਸਦੇ ਤਹਿਤ ਹੀ ਲੜਕੀ ਦੇ ਤਾਇਆ ਸਮੇਤ ਦੋ ਹੋਰ ਵਿਅਕਤੀਆਂ ਵਗੈਰਾਂ ਤੇ ਲੜਕੀ ਨੂੰ ਧਮਕਾਉਣ ਦੇ ਦੋਸ਼ ਲੱਗੇ ਖਬਰ ਲਿਖੇ ਜਾਣ ਤੱਕ ਦੋਸ਼ੀ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹਨ।

468 ad

Submit a Comment

Your email address will not be published. Required fields are marked *