ਪਾਕਿ ‘ਚ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਹੱਤਿਆ

Pakistanਇਸਲਾਮਾਬਾਦ- ਅਫਗਾਨਿਸਤਾਨ ਦੇ ਅੱਤਵਾਦੀਆਂ ਨੇ ਅੱਜ ਪਾਕਿਸਤਾਨ ਦੇ ਗੜਬੜ ਵਾਲੇ ਪੱਛਮ-ਉਤਰ ਕਬਾਇਲੀ ਇਲਾਕੇ ਵਿਚ ਇਕ ਤਾਲਿਬਾਨ ਵਿਰੋਧੀ ਆਗੂ ਦੇ ਘਰ ‘ਤੇ ਧਾਵਾ ਬੋਲ ਕੇ ਉਸ ਦੀ ਅਤੇ ਉਸ ਦੇ 3 ਪਰਿਵਾਰਕ ਮੈਂਬਰਾਂ ਦੀ ਹੱਤਿਆ ਕਰ ਦਿੱਤੀ। ਇਕ ਸਥਾਨਕ ਪੁਲਸ ਅਧਿਕਾਰੀ ਸਨੋਵਰ ਖਾਨ ਨੇ ਦਸਿਆ ਕਿ ਅਫਗਾਨਿਸਤਾਨ ਦੇ ਕੁਨਾਰ ਸੂਬੇ ਦੇ ਬੰਦੂਕਧਾਰੀਆਂ ਨੇ ਸਥਾਨਕ ਕਬਾਇਲੀਆਂ ਦੇ ਮੁਖੀ ਨਾਜਮੀਨ ਖਾਨ ਦੇ ਘਰ ‘ਤੇ ਹਮਲਾ ਕੀਤਾ ਅਤੇ ਉਸ ਦੀ, ਉਸ ਦੇ ਦੋ ਪੁੱਤਰਾਂ ਤੇ ਇਕ ਭਤੀਜੇ ਦੀ ਜਾਨ ਲੈ ਲਈ।

468 ad