ਪਾਕਿਸਤਾਨ ਹਕੂਮਤ ਵੱਲੋਂ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਅਤੇ ਅੰਮ੍ਰਿਤਸਰ ਵਿਖੇ ਦੋਵਾਂ ਮੁਲਕਾਂ ਦੇ ਵਪਾਰ ਅਤੇ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਦੇ ਉਦਮ ਸਵਾਗਤਯੋਗ : ਮਾਨ

india-pakistan

” ਪਾਕਿਸਤਾਨ ਦੀ ਧਰਤੀ ਅਤੇ ਸਿੱਖ ਕੌਮ ਦੇ ਇਤਿਹਾਸ ਦਾ ਇਕ ਅਟੁੱਟ ਅਤੇ ਗੂੜ੍ਹਾ ਸੰਬੰਧ ਹੈ। ਇਹੀ ਕਾਰਨ ਹੈ ਕਿ ਜਦੋਂ ਸਿੱਖ ਕੌਮ ਪਾਕਿਸਤਾਨ ਦੇ ਗੁਰੂਧਾਮਾਂ ਦੀ ਯਾਤਰਾ ਤੇ ਜਾਂਦੀ ਹੈ ਅਤੇ ਜਦੋਂ ਪਾਕਿਸਤਾਨ ਤੋਂ ਮੁਸਲਿਮ ਭਰਾ ਇਧਰ ਆਪਣੇ ਰੌਜਾ ਸ਼ਰੀਫ ਵਰਗੇ ਹੋਰ ਅਸਥਾਂਨਾਂ ਦੇ ਦਰਸ਼ਨ ਕਰਨ ਅਤੇ ਸਾਂਝਾ ਵਪਾਰ ਕਰਨ ਆਉਂਦੇ ਹਨ ਅਤੇ ਦੋਵੇਂ ਮੁਲਕਾਂ ਅਤੇ ਕੌਮਾਂ ਨਾਲ ਸੰਬੰਧਤ ਮਨੁੱਖ ਇਕ ਦੂਸਰੇ ਨੂੰ ਦਿਲ ਆਤਮਾ ਤੋਂ ਪਿਆਰ ਅਤੇ ਸਤਿਕਾਰ ਕਰਦੇ ਹੋਏ ਹੱਥਾਂ ਤੇ ਚੁੱਕ ਲੈਂਦੇ ਹਨ। ਇਹ ਸਾਡੀ ਪੁਰਾਤਨ ਸਾਂਝ ਹੀ ਹੈ ਕਿ ਪਾਕਿਸਤਾਨ ਹਕੂਮਤ ਨੇ ਸਭ ਤੋਂ ਪਹਿਲੇ ਉੱਥੇ ਆਨੰਦ ਮੈਰਿਜ ਐਕਟ ਬਣਾ ਕੇ ਪਾਕਿਸਤਾਨ ਵਿਚ ਰਹਿਣ ਵਾਲੇ ਸਿੱਖਾਂ ਨੂੰ ਬਤੌਰ ਵੱਖਰੀ ਸਿੱਖ ਕੌਮ ਦੇ ਮਾਨਤਾ ਵੀ ਦਿੱਤੀ ਅਤੇ ਸਤਿਕਾਰ ਵੀ ਦਿੱਤਾ। ਫਿਰ ਪਾਕਿਸਤਾਨ ਫੌਜ ਵਿਚ ਸਿੱਖਾਂ ਨੂੰ ਆਪਣੀ ਦਸਤਾਰ ਅਤੇ ਕਿਰਪਾਨ ਸਹਿਤ ਭਰਤੀ ਹੋਣ ਦੀ ਖੁੱਲ੍ਹ ਦਿੱਤੀ। 1000 ਏਕੜ ਦੀ ਜਮੀਨ ਅਲਾਟ ਕਰਕੇ ਨਨਕਾਣਾ ਸਾਹਿਬ ਸਿੱਖ ਯੂਨੀਵਰਸਿਟੀ ਕਾਇਮ ਕੀਤੀ। ਅੱਜ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ “ਸ਼ਹੀਦੀ ਯਾਦਗਾਰ” ਦਾ ਐਲਾਨ ਕਰਕੇ ਪਾਕਿਸਤਾਨ ਹਕੂਮਤ ਨੇ ਕੌਮਾਂਤਰੀ ਪੱਧਰ Aੁਤੇ ਸਿੱਖ ਕੌਮ ਦੀ ਮਾਨਤਾ ਨੂੰ ਪ੍ਰਫੁਲਿੱਤ ਕਰਦੇ ਹੋਏ ਜੋ ਮਹਾਨ ਉਦੱਮ ਕੀਤਾ ਹੈ, ਸ਼੍ਰੋਮਣੀ ਅਕਾਲੀ ਦਲ ਅਤੇ ਸਮੁੱਚੀ ਸਿੱਖ ਕੌਮ ਇਹਨਾਂ ਉਦਮਾਂ ਦਾ ਤਹਿ ਦਿਲੋਂ ਸਵਾਗਤ ਕਰਦੀ ਹੋਈ ਇਹ ਉਮੀਦ ਕਰਦੀ ਹੈ ਕਿ ਪਾਕਿਸਤਾਨ ਦੇ ਸਦਰ ਜਾਂ ਵਜੀਰੇ ਆਜਿਮ ਦੇ ਆਹੁਦੇ ਤੇ ਕੋਈ ਵੀ ਸ਼ਖਸੀਅਤ ਵਿਰਾਜਮਾਨ ਹੋਵੇ, ਉਹ ਸਿੱਖ ਕੌਮ ਨਾਲ ਆਪਣੇ ਪੁਰਾਤਨ ਸੰਬੰਧਾਂ ਨੂੰ ਇਸੇ ਤਰਾਂ ਸਦਭਾਵਂਨਾਂ ਭਰੇ ਕਾਇਮ ਰੱਖੇਗੀ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦਗਾਰ ਕਾਇਮ ਕਰਨ ਅਤੇ ਅੰਮ੍ਰਿਤਸਰ ਵਿਖੇ ਸ਼ੁਰੂ ਕੀਤੇ ਗਏ ਦੋਵਾਂ ਮੁਲਕਾਂ ਅਤੇ ਦੋਵੇਂ ਕੌਮਾਂ ਦੇ ਆਪਸੀ ਵਪਾਰਕ ਅਤੇ ਸੱਭਿਆਚਾਰਕ ਕਾਰੋਬਾਰ ਨੂੰ ਪ੍ਰਫੁਲਿੱਤ ਕਰਨ ਦੀਆਂ ਕਾਰਵਾਈਆਂ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਪ੍ਰਗਟ ਕੀਤੇ। ਅੱਜ ਜਦੋਂ ਸ਼ ਸਿਮਰਨਜੀਤ ਸਿੰਘ ਮਾਨ, ਭਾਈ ਧਿਆਨ ਸਿੰਘ ਮੰਡ, ਸ਼ ਜਸਕਰਨ ਸਿੰਘ ਅਤੇ ਹੋਰ ਆਗੂ ਅੰਮ੍ਰਿਤਸਰ ਵਿਖੇ ਦੋਵੇਂ ਮੁਲਕਾਂ ਦੀਆਂ ਵਸਤੂਆਂ ਦੀ ਲੱਗੀ ਸਾਂਝੀ ਨੁਮਾਇਸ਼ ਵਿਖੇ ਦੌਰਾ ਕਰਨ ਗਏ ਤਾਂ ਸ਼ ਮਾਨ ਨੇ ਇਸ ਵਪਾਰਕ ਅਤੇ ਸੱਭਿਆਚਾਰਕ ਨੁਮਾਇਸ਼ ਦਾ ਪੂਰਾ ਲੁਤਫ ਲੈਂਦੇ ਹੋਏ ਜਦੋਂ ਇਕ ਪਾਕਿਸਤਾਨੀ ਸਿਲਪਕਾਰ ਜਿਸ ਵੱਲੋਂ ਲੱਕੜੀ ਦੇ ਬਹੁਤ ਹੀ ਵੱਖ ਵੱਖ ਸੁੰਦਰ ਵਸਤਾਂ ਤਿਆਰ ਕੀਤੀਆਂ ਗਈਆਂ ਸਨ, ਉਸ ਕੋਲੋਂ ਇਕ ਬਹੁਤ ਸੋਹਣੇ ਅਤੇ ਆਕਰਸ਼ਕ ਬਣਾਏ ਗਏ ਸ਼ੇਰ ਦੀ ਖਰੀਦ ਕਰਦੇ ਹਏ ਕਿਹਾ ਕਿ ਪਾਕਿਸਤਾਨ ਦੀ ਆਬੋ ਹਵਾ ਵਿਚ ਤਾਂ ਸ਼ੇਰ ਨਹੀਂ ਹੁੰਦੇ ਤੇ ਜੋ ਅਸਲੀ ਪਾਕਿਸਤਾਨੀ ਸੇæਰ ਸਨ, ਊਹਨਾਂ ਨੂੰ ਤਾਂ ਮੁਹੰਮਦ ਅਲੀ ਜਿਨਾਹ, ਨਹਿਰੂ ਅਤੇ ਗਾਂਧੀ ਨੇ ਨਹੀਂ ਰਹਿਣ ਦਿੱਤਾ ਤਾਂ ਅੰਮ੍ਰਿਤਸਰ ਵਿਖੈ ਲੱਗੀ ਸਾਂਝੀ ਨੁਮਾਇਸ਼ ਵਿਚ ਇਕ ਸੰਜੀਦਾ ਹਾਸਾ ਛਿੜ ਗਿਆ। ਜਿਸ ਦੀ ਲੰਮੀ ਚਰਚਾ ਹੁੰਦੀ ਰਹੀ। ਸ਼ ਮਾਨ ਨੇ ਪਾਕਿਸਤਾਨੀ ਵਸਤਾਂ ਦੀ ਅਤੇ ਕਾਰੀਗਰਾਂ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਸਿੱਖ ਕੌਮ ਦੇ ਪੁਰਾਤਨ ਸੰਬੰਧਾਂ ਨੂੰ ਵੀ ਦੁਹਰਾਇਆ। ਉਹਨਾਂ ਕਿਹਾ ਕਿ ਅਸੀਂ ਅਜਿਹਾ ਉਦਮ ਕਰਾਂਗੇ ਜਿਸ ਨਾਲ ਹਿੰਦ ਹਕੂਮਤ ਵੱਲੋਂ ਪਾਕਿਸਤਾਨ ਅਤੇ ਪੰਜਾਬ ਦੀ ਸਰਹੱਦ ਉਤੇ ਜਬਰੀ ਲਾਈ ਗਈ ਕੰਡਿਆਲੀ ਤਾਰ ਨੂੰ ਸਦਾ ਲਈ ਖਤਮ ਕਰਕੇ ਪਾਕਿਸਤਾਨੀਆਂ ਅਤੇ ਪੰਜਾਬੀਆਂ ਨੂੰ ਅਤੇ ਸਿੱਖਾਂ ਨੂੰ ਆਪੋ ਆਪਣੇ ਗੁਰੂਧਾਮਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਹੋਣ ਦਾ ਅਮਲ ਹੋ ਸਕੇ ਅਤੇ ਪਾਕਿਸਤਾਨੀ ਨਿਵਾਸੀ ਅਤੇ ਪੰਜਾਬ ਦੇ ਨਿਵਾਸੀ ਸਿੱਖ ਕੌਮ ਅਤੇ ਹੋਰ ਮਨੁੱਖਤਾ ਦੋਵਾਂ ਮੁਲਕਾਂ ਵਿਚ ਆਪੋ ਆਪਣੇ ਵਪਾਰ ਕਾਰੋਬਾਰ ਨੂੰ ਵਧਾ ਸਕਣ।
ਉਹਨਾਂ ਪਾਕਿਸਤਾਨ ਹਕੂਮਤ ਦਾ ਇਸ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ ਕਿ ਜਦੋਂ ਹਿੰਦੂਤਵ ਹਕੂਮਤ ਨਾਲ ਸੰਬੰਧਤ ਕਾਂਗਰਸ, ਬੀਜੇਪੀ, ਆਰ ਐਸ ਐਸ ਅਤੇ ਸਿੱਖ ਕੌਮ ਦੇ ਗੱਦਾਰ ਆਗੂਆਂ ਨੇ ਸਾਂਝੀ ਸਾਜਿਸ਼ ਅਧੀਨ 1984 ਵਿਚ ਬਲਿਊ ਸਟਾਰ ਦਾ ਫੌਜੀ ਹਮਲਾ ਕੀਤਾ ਜਿਸ ਵਿਚ ਰੂਸ ਅਤੇ ਬਰਤਾਨੀਆ ਦੀਆਂ ਫੌਜਾਂ ਨੇ ਵੀ ਹਿੰਦ ਦਾ ਸਾਥ ਦਿੱਤਾ, ਉਸ ਸਮੇਂ ਪਾਕਿਸਤਾਨ ਅਤੇ ਚੀਨ ਦੀ ਹਕੂਮਤ ਨੇ ਇਸ ਸਿੱਖ ਵਿਰੋਧੀ ਹੋਣ ਵਾਲੇ ਹਮਲੇ ਵਿਚ ਹਿੰਦੂਤਵ ਹਕੂਮਤ ਨੂੰ ਕੋਈ ਰਤੀ ਭਰ ਵੀ ਸਹਿਯੋਗ ਨਹੀਂ ਦਿੱਤਾ। ਜਿਸ ਲਈ ਸਿੱਖ ਕੌਮ ਪਾਕਿਸਤਾਨ ਅਤੇ ਚੀਨ ਹਕੂਮਤ ਦੀ ਹਮੇਸ਼ਾਂ ਧੰਨਵਾਦੀ ਰਹੇਗੀ। ਦੂਸਰਾ ਜੋ ਹਿੰਦੂਤਵ ਹਕੂਮਤ ਘੱਟ ਗਿਣਤੀ ਕੌਮਾਂ ਨੂੰ ਪਾਕਿਸਤਾਨ ਵਿਚ ਧਕੇਲਣ ਦੇ ਮਨੁੱਖਤਾ ਵਿਰੋਧੀ ਫਿਰਕੂ ਨਾਅਰੇ ਲਾਉਂਦੀ ਹੈ ਅਤੇ ਜਿਸ ਬੀਜੇਪੀ ਦੇ ਆਗੂ ਮੋਦੀ ਪਾਕਿਸਤਾਨ ਨਾਲ ਜੰਗ ਲਾ ਕੇ ਸਮੁੱਚੇ ਏਸ਼ੀਆ ਖਿੱਤੇ ਦੇ ਅਮਨ ਚੈਨ ਨੂੰ ਨੁਲਸਾਨ ਪਹੁੰਚਾਉਣਾ ਚਾਹੁੰਦੇ ਹਨ ਅਤੇ ਸਿੱਖ ਵੱਸੋਂ ਵਾਲੇ ਇਲਾਕਿਆਂ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਜੰਮੂ ਕਸ਼ਮੀਰ, ਰਾਜਸਥਾਨ, ਗੁਜਰਾਤ ਦਾ ਕੱਛ ਇਲਾਕਾ, ਲੇਹ ਅਤੇ ਲੱਦਾਖ ਵਿਚ ਸਿੱਖ ਕੌਮ ਦਾ ਬੀਜ ਨਾਸ ਕਰਨ ਦੀ ਮੰਦਭਾਵਨਾ ਰੱਖਦੇ ਹਨ, ਇਸ ਨੂੰ ਬਿਲਕੁਲ ਵੀ ਨੇਪਰੇ ਨਹੀਂ ਚੜ੍ਹਨ ਦਿੱਤਾ ਜਾਵੇਗਾ। ਜੋ ਪਾਕਿਸਤਾਨ ਨੇ ਮੋਦੀ ਬਾਰੇ ਆਪਣੀ ਪਹਿਲੀ ਰਾਇ ਨੂੰ ਬਦਲ ਕੇ ਆਉਣ ਵਾਲੇ ਸਮੇਂ ਵਿਚ ਇਹਨਾਂ ਫਿਰਕੂਆਂ ਨਾਲ ਨਜਿੱਠਣ ਦੀ ਗੱਲ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਕੌਮ ਪਾਕਿਸਤਾਨ ਹਕੂਮਤ ਦੀ ਇਸ ਨਿਵੇਕਲੀ ਸਿੱਖ ਕੌਮ ਪੱਖੀ ਸੋਚ ਦਾ ਵੀ ਸਵਾਗਤ ਕਰਦੇ ਹਾਂ।

468 ad