ਪਾਕਿਸਤਾਨ ਵਿਚ ਝੂਠੀ ਸ਼ਾਨ ਦੇ ਲਈ ਪੁਰਸ਼, ਮਹਿਲਾ ਦਾ ਕਤਲ

ਇਸਲਾਮਾਬਾਦ—ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ਵਿਚ ਝੂਠੀ ਸ਼ਾਨ ਦੇ ਲਈ ਕਤਲ ਦਾ ਹੋਰ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਵਿਚ ਇਕ ਵਿਅਕਤੀ ਦਾ ਗੋਲੀ Pakistanਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਘਟਨਾ ਜਾਫਰਾਬਾਦ ਜ਼ਿਲੇ ਵਿਚ ਹੋਈ। ਦੋਸ਼ੀ ਨੇ ਆਪਣੀ ਭਾਬੀ ਅਤੇ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਦੋਸ਼ੀ ਦਿਲ ਮੁਰਾਦ ਨੂੰ ਸ਼ੱਕ ਸੀ ਕਿ ਦੋਹਾਂ ਪੀੜਤਾਂ ਦੇ ਆਪਸ ਵਿਚ ਸੰਬੰਧ ਸਨ। ਉਨ੍ਹਾਂ ਨੇ ਕਿਹਾ ਕਿ ਮੁਰਾਦ ਉਨ੍ਹਾਂ ਨੂੰ ਸਜ਼ਾ ਦੇਣ ਲਈ ਮੌਕੇ ਦਾ ਇੰਤਜ਼ਾਰ ਵਿਚ ਰਿਹਾ ਸੀ ਅਤੇ ਉਸ ਨੇ ਗੋਲੀ ਮਾਰ ਕੇ ਦੋਹਾਂ ਦਾ ਕਤਲ ਕਰ ਦਿੱਤਾ। 
ਪੁਲਸ ਨੇ ਦੱਸਿਆ ਕਿ ਕਈ ਗੋਲੀਆਂ ਲੱਗਣ ਤੋਂ ਕਾਰਨ ਦੋਹਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਦੋਹਾਂ ਦੀਆਂ ਲਾਸ਼ਾਂ ਨੂੰ ਜ਼ਿਲਾ ਹਸਪਤਾਲ ਵਿਚ ਰੱਖਿਆ ਗਿਆ ਹੈ।

468 ad