ਪਾਕਿਸਤਾਨ ਮਹਿਲਾ ਕ੍ਰਿਕਟਰ ਨੇ ਪਰੇਸ਼ਾਨ ਕਰਨ ਅਤੇ ਫਿਰੌਤੀ ਦੀ ਧਮਕੀ ਦੇ ਲਗਾਏ ਦੋਸ਼

ਲਾਹੌਰ-ਪਾਕਿਸਤਾਨੀ ਮਹਿਲਾ ਕ੍ਰਿਕਟਰ ਨੇ ਦੋਸ਼ ਲਗਾਇਆ ਹੈ ਕਿ ਉਸਦਾ ਸਾਬਕਾ ਜੀਜਾ ਉਸ ਨੂੰ ਤੰਗ ਕਰ ਰਿਹਾ ਹੈ ਅਤੇ ਉਹ ਫਿਰੌਤੀ ਲਈ ਧਮਕੀ ਦੇ ਰਿਹਾ ਹੈ। ਨਿਦਾ ਰਾਸ਼ਿਦ Pakistani Crickterਦਾਰ (27) ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਉਸਨੇ ਆਪਣੇ ਘਰ ‘ਚ ਹੀ ਕੈਦ ਕੀਤਾ ਗਿਆ ਸੀ ਅਤੇ ਉਹ ਆਸਟ੍ਰੇਲੀਆ ਦੇ ਆਗਮੀ ਦੌਰੇ ਨੂੰ ਧਿਆਨ ਰੱਖਦੇ ਹੋਏ ਅਭਿਆਸ ਲਈ ਮੈਦਾਨ ‘ਤੇ ਵੀ ਨਹੀਂ ਜਾ ਸਕੀ ਸੀ। ਨਿਦਾ ਨੇ ਸ਼ਿਕਾਇਤ ਕੀਤੀ, ਮੈਨੂੰ ਆਪਣੇ ਸਾਬਕਾ ਜੀਜਾ ਜੁਨੈਦ ਸਿੰਧੂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਅਤੇ ਪੁਲਸ ਨੇ ਅਜੇ ਤੱਕ ਮੈਨੂੰ ਪੁਰੀ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਭੈਣ ਨੇ ਸਿੰਧੂ ਤੋਂ ਤਲਾਕ ਲੈ ਲਿਆ ਸੀ ਪਰ ਉਹ ਫਿਰੌਤੀ ਦੀ ਮੰਗ ਕਰ ਰਿਹਾ  ਸੀ। ਉਸ ਨੇ ਮੈਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੂੰ ਪੈਸਾ ਨਾ ਦਿੱਤਾ ਗਿਆ ਤਾਂ ਮੈਨੂੰ ਇਸ ਦਾ ਬੁਰਾ ਨਤੀਜਾ ਭੁਗਤਣਾ ਪਵੇਗਾ। 
ਘਟਨਾ ਤੋਂ ਬਾਅਦ ਉਹ ਪੁਲਸ ਸਟੇਸ਼ਨ ਗਈ ਪਰ ਪੁਲਸ ਨੇ ਸਿੰਧੂ ਖਿਲਾਫ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। 
ਨਿਦਾ ਨੇ ਕਿਹਾ ਕਿ ਹਾਲਾਂਕਿ ਮੀਡੀਆ ਨੇ ਮੇਰੀ ਕਹਾਣੀ ਬਿਆਨ ਕੀਤੀ ਤਾਂ ਇਸ ਤੋਂ ਬਾਅਦ ਪੁਲਸ ਨੇ ਐਫ.ਆਈ.ਆਰ. ਦਰਜ ਕੀਤੀ ਪਰ ਉਹ ਅਜੇ ਵੀ ਮੈਨੂੰ ਸੁਰੱਖਿਆ ਮੁਹੱਈਆ ਨਹੀਂ ਕਰਵਾ ਰਹੇ ਹਨ। ਗੁਜਰਾਂਵਾਲਾ ਪੁਲਸ ‘ਚ ਇਸ ਸੰਬੰਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਸਾਲ ਰਾਉਂਡਰ ਕ੍ਰਿਕਟਰ ਨੇ 2010 ‘ਚ ਆਇਰਲੈਂਡ ਖਿਲਾਫ ਆਪਣੀ ਸ਼ੁਰੂਆਤ ਕੀਤੀ ਸੀ। ਉਸਨੇ ਕਿਹਾ ਕਿ ਪਿਛਲੇ ਸ਼ਨੀਵਾਰ ਨੂੰ ਸਿੰਧੂ ਆਪਣੇ ਸਾਥੀਆਂ ਨਾਲ ਉਸਦੇ ਘਰ ਆਇਆ ਸੀ ਅਤੇ ਤੰਗ-ਪਰੇਸ਼ਾਨ ਕੀਤਾ ਸੀ। ਇਸ ਦੌਰਾਨ ਪਾਕਿਸਤਾਨ ਕ੍ਰਿਕਟ ਬੋਰਡ ਨੇ ਨਿਦਾ ਨੂੰ ਆਪਣਾ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ। ਪੁਲਸ ਵੀ ਸਿੰਧੂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰ ਰਹੀ ਹੈ।

468 ad