ਪਾਕਿਸਤਾਨ ਫੌਜ ਨੇ ਉੱਤਰੀ ਵਜ਼ੀਰਿਸਤਾਨ ‘ਚ 30 ਅੱਤਵਾਦੀਆਂ ਮਾਰੇ

ਇਸਲਾਮਾਬਾਦ-ਪਾਕਿਸਤਾਨੀ ਹਵਾਈ ਫੌਜ ਦੇ ਹਵਾਈ ਜਹਾਜ਼ਾਂ ਨੇ ਅਸ਼ਾਂਤ ਉਤਰੀ ਵਜ਼ੀਰਿਸਤਾਨ ਕਬਾਇਲੀ ਖੇਤਰ ਨੂੰ ਸਥਾਨਕ ਅਤੇ ਵਿਦੇਸ਼ੀ ਅੱਤਵਾਦੀਆਂ ਤੋਂ ਆਜ਼ਾਦ Pakistanਕਰਵਾਉਣ ਦੇ ਫੌਜੀ ਮੁਹਿੰਮ ਅਧੀਨ 30 ਅੱਤਵਾਦੀਆਂ ਦੀ ਮੌਤ ਹੋ ਗਈ। ਹਵਾਈ ਫੌਜ ਦੇ ਹਵਾਈ ਜਹਾਜ਼ਾਂ ਨੇ ਇਸਦੇ ਇਲਾਕੇ ਦੇ ਦਾਤਾਖੇਲ, ਮੁਰਸੀਖੇਲ ਅਤੇ ਕਾਮਸ਼ਾਮ ਖੇਤਰ ‘ਚ ਹਮਲੇ ਕੀਤੇ। ਇਕ ਫੌਜੀ ਅਧਿਕਾਰੀ ਅਨੁਸਾਰ ਹਮਲੇ ‘ਚ 30 ਅੱਤਵਾਦੀ ਮਾਰੇ ਗਏ ਅਤੇ ਛੇ ਟਿਕਾਣਿਆਂ ਖਤਮ ਕਰ ਦਿੱਤੇ ਗਏ। ਪਾਕਿਸਤਾਨ ਦੇ ਕਬਾਇਲੀ ਖੇਤਰ ‘ਚ 15 ਜੂਨ ਨੂੰ ਸਥਾਨਕ ਅਤੇ ਵਿਦੇਸ਼ੀ ਅੱਤਵਾਦੀਆਂ ਖਿਲਾਫ ਫੌਜੀ ਮੁਹਿੰਮ ਜਰਬ-ਏ-ਅਜਬ ਸ਼ੁਰੂ ਕੀਤੀ ਸੀ। ਹੁਣ ਤੱਕ ਮੁਹਿੰਮ ‘ਚ 600 ਤੋਂ ਜ਼ਿਆਦਾ ਅੱਤਵਾਦੀ ਮਾਰੇ ਗਏ ਜਦੋਂਕਿ 100 ਤੋਂ ਜ਼ਿਆਦਾ ਟਿਕਾਣੇ ਖਤਮ ਕਰ ਦਿੱਤੇ ਗਏ ਹਨ।

468 ad