ਪਾਕਿਸਤਾਨ ਪੁਲਸ ਤੇ ਪ੍ਰਦਰਸ਼ਨਕਾਰੀਆਂ ਦੀ ਝੜਪ ‘ਚ 4 ਫੱਟੜ

ਲਾਹੌਰ- ਪਾਕਸਿਤਾਨ ਦੇ ਕਈ ਥਾਵਾਂ ‘ਤੇ ਸ਼ਨੀਵਾਰ ਨੂੰ ਹਿੰਸਾ ਭੜਕ ਗਈ ਅਤੇ ਇਸ ਦੌਰਾਨ ਪੁਲਸ ਅਤੇ ਸਰਕਾਰ ਵਿਰੋਧੀ ਧਾਰਮਿਕ ਆਗੂ ਦੇ ਹਮਾਇਤੀਆਂ Pakistanਵਿਚਾਲੇ ਝੜਪ ‘ਚ ਚਾਰ ਵਿਅਕਤੀ ਮਾਰੇ ਗਏ ਅਤੇ ਕਈ ਫੱਟੜ ਹੋਏ। ਇਹ ਜਾਣਕਾਰੀ ਪੁਲਸ ਅਤੇ ਮੌਕੇ ‘ਤੇ ਮੌਜੂਦ ਵਿਅਕਤੀਆਂ ਨੇ ਦਿੱਤੀ।
ਲਾਹੌਰ ‘ਚ ਸ਼ੁੱਕਰਵਾਰ ਨੂੰ ਤਹੀਰ ਅਲ ਕਾਦਰੀ ਦੀ ਇਕ ਵੱਡੀ ਰੈਲੀ ਆਯੋਜਿਤ ਕੀਤੀ ਗਈ ਹੈ, ਜਿਸ ਦੇ ਚਲਦੇ ਤਣਾਅ ਸ਼ੁਰੂ ਹੋ ਗਿਆ ਹੈ। ਕਾਦਰੀ ਦੇ ਹਮਾਇਤੀਆਂ ਅਤੇ ਪੁਲਸ ਵਿਚਾਲੇ ਜੂਨ ‘ਚ ਵੀ ਸੰਘਰਸ਼ ਹੋਇਆ ਸੀ। ਕਾਦਰੀ ਹੁਣ ਨਵਾਜ਼ ਸ਼ਰੀਫ ਸਰਕਾਰ ਨੂੰ ਹਟਾਉਣ ਲਈ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਹਨ। ਰਾਜਧਾਨੀ ਇਸਲਾਮਾਬਾਦ ‘ਚ ਦੂਜੀ ਰੈਲੀ ਵੀਰਵਾਰ ਨੂੰ ਤਹਿਰੀਕ-ਏ-ਇਨਸਾਫ ਪਾਰਟੀ ਦੇ ਨੇਤਾ ਇਮਰਾਨ ਖਾਨ ਆਯੋਜਿਤ ਕਰ ਰਹੇ ਹਨ।
ਐਤਵਾਰ ਸਵੇਰ ਤੋਂ ਹੀ ਲਾਹੌਰ ‘ਚ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਕਾਦਰੀ ਦੇ ਪਿੰਡ ‘ਚ ਵੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਥਾਂ-ਥਾਂ ਪੁਲਸ ਦੀ ਨਾਕੇਬੰਦੀ ਹੈ ਤਾਂਕਿ ਕਾਦਰੀ ਹਮਾਇਤ ਲਾਹੌਰ ਨਾ ਪਹੁੰਚ ਸਕੇ। ਟਕਰਾਅ ਹੁਣੇ ਤੋਂ ਸ਼ੁਰੂ ਹੋ ਗਿਆ ਹੈ। ਗੁਜਰਾਂਵਾਲਾ ਤਿੰਨ ਵਿਅਕਤੀ ਮਾਰੇ ਗਏ ਅਤੇ 55 ਜ਼ਖਮੀ ਹੋਏ ਹਨ, ਜਿਨ੍ਹਾਂ ‘ਚ 22 ਪੁਲਸ ਮੁਲਾਜ਼ਮ ਸ਼ਾਮਲ ਹਨ। ਇਕ ਹੋਰ ਵਿਅਕਤੀ ਭੱਕੜ ਕਸਬੇ ‘ਚ ਪੁਲਸ ਅਤੇ ਕਾਦਰੀ ਦੇ ਹਮਾਇਤੀਆਂ ਵਿਚਾਲੇ ਸੰਘਰਸ਼ ‘ਚ ਮਾਰਿਆ ਗਿਆ ਹੈ।

468 ad