ਪਾਕਿਸਤਾਨ ਨੂੰ 12 ਅਰਬ ਡਾਲਰ ਦੀ ਵਿੱਤੀ ਮਦਦ ਦੇਵੇਗਾ ਵਿਸ਼ਵ ਬੈਂਕ

ਪਾਕਿਸਤਾਨ ਨੂੰ 12 ਅਰਬ ਡਾਲਰ ਦੀ ਵਿੱਤੀ ਮਦਦ ਦੇਵੇਗਾ ਵਿਸ਼ਵ ਬੈਂਕ

ਵਿਸ਼ਵ ਬੈਂਕ ਨੇ ਨਕਦੀ ਸੰਕਟ ਤੋਂ ਜੂਝ ਰਹੇ ਪਾਕਿਸਤਾਨ ਨੂੰ ਅਗਲੇ 5 ਸਾਲ ਵਿਚ ਆਰਥਿਕ ਸੁਧਾਰਾਂ ਲਈ 12 ਅਰਬ ਡਾਲਰ ਦੀ ਵਿੱਤੀ ਮਦਦ ਦੀ ਮਨਜ਼ੂਰੀ ਦਿੱਤੀ ਹੈ। ਇਸ ਵਿਚ ਇਕ ਅਰਬ ਡਾਲਰ ਦਾ ਕਰਜ਼ਾ ਹੋਵੇਗਾ। ਪਾਕਿਸਤਾਨ ਨੂੰ ਇਕ ਅਰਬ ਡਾਲਰ ਦੀ ਮਦਦ ਚਾਲੂ ਵਿੱਤੀ ਸਾਲ ਵਿਚ ਊਰਜਾ ਅਤੇ ਮਾਲੀਆ ਸਮਰਥਨ ਦੇ ਰੂਪ ਵਿਚ ਦਿੱਤੀ ਜਾਵੇਗੀ। 11 ਅਰਬ ਡਾਲਰ ਪਾਕਿਸਤਾਨ ਨੂੰ ਪ੍ਰਾਜੈਕਟ ਕਰਜ਼ੇ ਅਤੇ ਬਜਟ ਸਮਰਥਨ ਦੇ ਰੂਪ ਵਿਚ ਦਿੱਤੇ ਜਾਣਗੇ। ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਵਿਸ਼ਵ ਬੈਂਕ ਦਾ ਇਹ ਕਰਜ਼ਾ ਰਿਆਇਤੀ ਦਰਾਂ ‘ਤੇ ਮਿਲੇਗਾ। ਇਸਦਾ ਭੁਗਤਾਨ 30 ਸਾਲ ਦੀ ਮਿਆਦ ਵਿਚ ਕਰਨਾ ਹੋਵੇਗਾ।

468 ad