ਪਾਕਿਸਤਾਨ ‘ਚ ਹਮਲੇ, 5 ਲੋਕਾਂ ਦੀ ਮੌਤ

ਇਸਲਾਮਾਬਾਦ-ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਦੋ ਵੱਖ-ਵੱਖ ਘਟਨਾਵਾਂ ‘ਚ ਪੰਜ ਲੋਕ ਮਾਰੇ ਗਏ ਅਤੇ ਦੋ ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਪਹਿਲੀ Pakistanਘਟਨਾ ਡੇਰਾ ਇਸਮਾਇਲ ਖਾਨ ਸ਼ਹਿਰ ‘ਚ ਹੋਈ, ਜਦੋਂ ਹਮਲਾਵਰਾਂ ਨੇ ਵਿਆਹ ਸਮਾਰੋਹ ਤੋਂ ਪਰਤ ਰਹੇ ਪੰਜ ਲੋਕਾਂ ਦੀ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ। ਰਸਤੇ ‘ਚ ਘਾਤ ਲਾ ਕੇ ਬੈਠੇ ਹਮਲਾਵਰਾਂ ਨੇ ਕਾਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ‘ਚ ਤਿੰਨ ਲੋਕ ਮਾਰੇ ਗਏ ਅਤੇ ਦੋ ਲੋਕ ਜ਼ਖਮੀ ਹੋ ਗਏ। ਪੁਲਸ ਦਾ ਦਾਅਵਾ ਹੈ ਕਿ ਮਾਮਲਾ ਆਪਸੀ ਦੁਸ਼ਮਣੀ ਦਾ ਹੈ। ਦੂਜੀ ਘਟਨਾ ਮਲੰਗੀ ਕਸਬੇ ‘ਚ ਹੋਈ, ਜਿਥੇ ਬੰਦੂਕਧਾਰੀਆਂ ਨੇ ਇਕ ਘਰ ‘ਚ ਦਾਖਲ ਕਰਕੇ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਹਮਲੇ ‘ਚ ਦੋ ਲੋਕ ਮਾਰੇ ਗਏ।

468 ad