ਪਾਕਿਸਤਾਨ ‘ਚ ਸਿੱਧੀ ਲੜਾਈ ਲੜਨ ਦੀ ਤਾਕਤ ਨਹੀਂ : ਮੋਦੀ

ਪਾਕਿਸਤਾਨ 'ਚ ਸਿੱਧੀ ਲੜਾਈ ਲੜਨ ਦੀ ਤਾਕਤ ਨਹੀਂ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰੀਆਂ ‘ਤੇ ਸਖਤ ਹਮਲਾ ਕਰਦੇ ਹੋਏ ਕਿਹਾ ਕਿ ਉਹ ਨਾ ਖਾਣਗੇ ਅਤੇ ਨਾ ਹੀ ਕਿਸੇ ਨੂੰ ਖਾਣ ਦੇਣਗੇ। ਪ੍ਰਧਾਨ ਮੰਤਰੀ ਮੰਗਲਵਾਰ ਨੂੰ ਲੱਦਾਖ ਖੇਤਰ ਦੇ ਦੌਰੇ ‘ਤੇ ਸਨ। ਉਨ੍ਹਾਂ ਨੇ ਐੱਨ. ਐੱਚ. ਪੀ. ਸੀ. ਵਲੋਂ ਲੇਹ ਜ਼ਿਲੇ ਵਿਚ ਤਿਆਰ ਕੀਤੇ ਗਏ 45 ਮੈਗਾਵਾਟ ਦੇ ਨਿਮੂਬਾਜਵੋ ਅਤੇ ਕਾਰਗਿਲ ਜ਼ਿਲੇ ਵਿਚ 44 ਮੈਗਾਵਾਟ ਦੇ ਚੁਤਾਕ ਹਾਈਡ੍ਰੋ-ਇਲੈਕਟ੍ਰਿਕ ਪਾਵਰ ਪ੍ਰਾਜੈਕਟ ਦਾ ਉਦਘਾਟਨ ਕੀਤਾ ਅਤੇ 349 ਕਿਲੋਮੀਟਰ ਲੰਬੀ ਸ਼੍ਰੀਨਗਰ-ਲੇਹ ਟਰਾਂਸਮਿਸ਼ਨ ਲਾਈਨ ਦਾ ਨੀਂਹ ਪੱਥਰ ਰੱਖਿਆ। ਉਹ ਸਿਆਚਿੰਨ ਗਲੇਸ਼ੀਅਰ ਵੀ ਗਏ ਜਿਥੇ ਉਨ੍ਹਾਂ ਨੇ ਇਸ ਬੇਹੱਦ ਔਖੇ ਖੇਤਰ ਵਿਚ ਤਾਇਨਾਤ ਭਾਰਤੀ ਥਲ ਅਤੇ ਹਵਾਈ ਫੌਜ ਦੇ ਜਾਂਬਾਜ਼ ਜਵਾਨਾਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ। ਪਾਕਿਸਤਾਨ ਵਲੋਂ ਲਗਾਤਾਰ ਹੋ ਰਹੀ ਗੋਲੀਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਦਾ ਕਰਾਰ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਕਿਸਤਾਨ ਵਿਚ ਭਾਰਤ ਨਾਲ ਸਿੱਧੀ ਲੜਾਈ ਲੜਨ ਦੀ ਤਾਕਤ ਨਹੀਂ ਰਹੀ ਹੈ। ਇਸ ਲਈ ਉਸ ਨੇ ਪ੍ਰਾਕਸੀ  ਵਾਰ  ਦਾ  ਸਹਾਰਾ ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਰਗਿਲ ਦੇ ਸ਼ਹੀਦਾਂ ਤੋਂ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਹੈ। 


ਲੱਦਾਖ ‘3 ਪੀ’ ਦਾ ਪ੍ਰਤੀਕ 

ਉਨ੍ਹਾਂ ਕਿਹਾ ਕਿ ਸਭ ਦਾ ਸਾਥ-ਸਭ ਦਾ ਵਿਕਾਸ ਸਰਕਾਰ ਦਾ ਮੂਲ ਮੰਤਰ ਹੈ। ਉਨ੍ਹਾਂ ਕਿਹਾ ਕਿ ਮੇਰਾ ਤਾਂ ਮੰਤਰ ਰਿਹਾ ਹੈ ਕਿ ਨਾ ਖਾਵਾਂਗੇ, ਨਾ ਖਾਣ ਦੇਵਾਂਗੇ। ਜੇਕਰ ਦੇਸ਼ ਵਿਚ ਭ੍ਰਿਸ਼ਟਾਚਾਰ ‘ਤੇ ਕਾਬੂ ਪਾਇਆ ਜਾਵੇ ਤਾਂ ਕੋਈ ਵੀ ਵਿਅਕਤੀ ਜ਼ਰੂਰੀ ਸਾਧਨਾਂ ਤੋਂ ਵਾਂਝਾ ਨਹੀਂ ਰਹੇਗਾ। ਲੱਦਾਖ ਖੇਤਰ 3 ਪੀ ਦਾ ਪ੍ਰਤੀਕ ਰਿਹਾ  ਹੈ ਕਿਉਂਕਿ ਇਥੇ ਪ੍ਰਕਾਸ਼ (ਬਿਜਲੀ ਉੇਤਪਾਦਨ), ਪਰਿਆਵਰਨ (ਚੌਗਿਰਦਾ) ਅਤੇ ਪਰਯਟਨ (ਸੈਰ-ਸਪਾਟੇ) ਦੀਆਂ ਅਪਾਰ ਸੰਭਾਵਨਾਵਾਂ ਹਨ, ਜਿਸ ਦਾ ਲਾਭ ਨਾ ਸਿਰਫ ਜੰਮੂ-ਕਸ਼ਮੀਰ ਸਗੋਂ ਪੂਰੇ ਦੇਸ਼ ਨੂੰ ਮਿਲੇਗਾ।  ਇਥੋਂ ਮਿਲਣ ਵਾਲਾ ਪ੍ਰਕਾਸ਼ ਹਨੇਰੇ ਨੂੰ ਦੂਰ ਕਰ ਕੇ ਚੌਗਿਰਦੇ ਦੀ ਸਾਂਭ-ਸੰਭਾਲ ਨੂੰ ਉਤਸ਼ਾਹ ਦੇਵੇਗਾ ਜਿਸ ਨਾਲ ਸੈਰ-ਸਪਾਟੇ ਨੂੰ ਬਲ ਮਿਲੇਗਾ।


ਜੰਮੂ-ਕਸ਼ਮੀਰ ‘ਚ ਕੇਸਰੀ ਇਨਕਲਾਬ ਲਿਆਵਾਂਗੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਅਸੀਂ ਕੇਸਰੀ ਇਨਕਲਾਬ ਲੈ ਕੇ ਆਵਾਂਗੇ। ਹਾਲਾਂਕਿ ਕੇਸਰੀ ਰੰਗ ਉਨ੍ਹਾਂ ਦੀ ਪਾਰਟੀ ਭਾਜਪਾ ਦਾ ਪ੍ਰਤੀਕ ਹੈ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਰਾਜ ਵਿਚ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ ਪਰ ਕੇਸਰੀ ਇਨਕਲਾਬ ਨਾਲ ਪ੍ਰਧਾਨ ਮੰਤਰੀ ਦਾ ਸੰਕੇਤ ਕੇਸਰ ਦੀ ਖੇਤੀ ਨੂੰ ਉਤਸ਼ਾਹ ਦੇਣ ਤੋਂ ਸੀ।
ਮੋਦੀ ਨੇ ਕਿਹਾ ਕਿ ਕੇਸਰ ਉਤਪਾਦਨ ਨੂੰ ਉਤਸ਼ਾਹ ਦੇਣ ਲਈ ਸਰਕਾਰ ਵਲੋਂ ਸਪਾਈਸਿਸ ਡਿਵੈਲਪਮੈਂਟ ਬੋਰਡ ਦਾ ਗਠਨ ਕੀਤਾ ਜਾਵੇਗਾ। ਇਸ ਦੇ ਇਲਾਵਾ ਜੰਮੂ-ਕਸ਼ਮੀਰ ਦੀ ਸ਼ਾਨ ਪਸ਼ਮੀਨਾ ਨੂੰ ਉਤਸ਼ਾਹ ਦੇਣ ਦੇ ਉਦੇਸ਼ ਨਾਲ ਪਸ਼ਮੀਨਾ ਉਤਪਾਦਕਾਂ ਅਤੇ ਕਸੀਦੇਕਾਰਾਂ ਲਈ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਜਾਵੇਗੀ।

468 ad