ਪਾਕਿਸਤਾਨ ‘ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਤਿਆਰੀ

ਇਸਲਾਮਾਬਾਦ- ਪਾਕਿਸਤਾਨ ਦੇ ਸੁਤੰਤਰਤਾ ਦਿਵਸ 14 ਅਗਸਤ ਨੂੰ ਦੋ ਵੱਡੀਆਂ ਸਰਕਾਰ ਵਿਰੋਧੀ ਰੈਲੀਆਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਐਤਵਾਰ ਨੂੰ ਸੰਕਲਪ Kadriਲਿਆ ਕਿ ਉਹ ਇਕ ਨਰਮਪੰਥੀ ਮੌਲਾਨਾ ਅਤੇ ਕ੍ਰਿਕਟਰ ਤੋਂ ਨੇਤਾ ਬਣੇ ਇਮਰਾਨ ਖਾਨ ਵਲੋਂ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੇ ਕਦਮਾਂ ਨੂੰ ਨਾਕਾਮ ਕਰ ਦੇਣਗੇ।
ਕੈਨੇਡਾ ‘ਚ ਰਹਿਣ ਵਾਲੇ ਪਾਕਿਸਤਾਨੀ ਮੌਲਵੀ ਤਾਹਿਰ ਉਲ ਕਾਦਰੀ ਨੇ ਐਤਵਾਰ ਰਾਤ ਨੂੰ ਕਿਹਾ ਸੀ ਕਿ ਨਵਾਜ਼ ਸ਼ਰੀਫ ਦੀ ਡੇਢ ਸਾਲ ਪੁਰਾਣੀ ਸਰਕਾਰ ਨੂੰ ਹਟਾਉਣ ਲਈ ਉੁਨ੍ਹਾਂ ਦਾ ‘ਇੰਕਲਾਬ ਮਾਰਚ’ ਵੀਰਵਾਰ ਨੂੰ ਖਾਨ ਦੇ ‘ਆਜ਼ਾਦੀ ਮਾਰਚ’ ਦੇ ਨਾਲ ਕੱਢਿਆ ਜਾਵੇਗਾ।
ਕੈਨੇਡਾ ‘ਚ ਰਹਿਣ ਵਾਲੇ ਮੌਲਾਨਾ ਨੇ ਇਥੇ ਮਾਡਲ ਟਾਊਨ ‘ਚ ਸ਼ਹਾਦਤ ਦਿਵਸ ‘ਚ ਸ਼ਾਮਲ ਲੋਕਾਂ ਨੂੰ ਕਿਹਾ ਕਿ ਇੰਕਲਾਬ ਮਾਰਚ 14 ਅਗਸਤ ਨੂੰ ਇਸਲਾਮਾਬਾਦ ਵੱਲ ਰਵਾਨਾ ਹੋਵੇਗਾ। ਇੰਕਲਾਬ ਅਤੇ ਪਾਕਸਿਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਪ੍ਰਧਾਨ ਇਮਰਾਨ ਖਾਨ ਦਾ ਆਜ਼ਾਦੀ ਮਾਰਚ ਇਕੱਠੇ ਕੱਢਿਆ ਜਾਵੇਗਾ।
ਕਾਦਰੀ ‘ਤੇ ਕਤਲ ਅਤੇ ਅੱਤਵਾਦ ਦੇ ਦੋਸ਼ਾਂ ‘ਚ 8 ਐਫ. ਆਈ. ਆਰ. ਦਰਜ ਹਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਤੱਕ ਸਰਕਾਰ ਨਹੀਂ ਡਿੱਗੇਗੀ ਅਤੇ ਵਿਵਸਥਾ ਨਹੀਂ ਬਦਲੇਗੀ, ਕੋਈ ਨਹੀਂ ਪਰਤੇਗਾ।
ਕਾਦਰੀ ਸਰਕਾਰ ‘ਤੇ ਗਰੀਬ ਵਿਰੋਧੀ ਨੀਤੀਆਂ ਅਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾ ਕੇ ਉਸ ਨੂੰ ਹਟਾਉਣ ਦੀ ਗੱਲ ਕਰ ਰਹੇ ਹਨ ਉਥੇ ਹੀ ਖਾਨ ਦੀ ਪਾਰਟੀ ਪਿਛਲੇ ਸਾਲ ਹੋਈਆਂ ਚੋਣਾਂ ‘ਚ ਕਥਿਤ ਧਾਂਦਲੀ ਖਿਲਾਫ ਪ੍ਰਦਰਸ਼ਨ ਕਰ ਰਹੀ ਹੈ, ਜਿਸ ‘ਚ ਸ਼ਰੀਫ ਦੀ ਪੀ. ਐਮ. ਐਲ.-ਐਨ ਪਾਰਟੀ ਜਿੱਤੀ ਸੀ।

468 ad