ਪਾਕਿਸਤਾਨ ‘ਚ ਭਾਰੀ ਬਾਰਸ਼ ਨਾਲ ਇਕ ਦੀ ਮੌਤ

ਕੋਇਟਾ—ਪਾਕਿਸਤਾਨ ਵਿਚ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕੋਇਟਾ ਵਿਚ ਭਾਰੀ ਬਾਰਸ਼ ਦੇ ਕਾਰਨ ਇਕ ਮਕਾਨ ਢਹਿਣ ਨਾਲ ਇਕ Pakistanਬੱਚੇ ਦੀ ਮੌਤ ਹੋ ਗਈ ਅਤੇ 12 ਹੋਰ ਲੋਕ ਜ਼ਖਮੀ ਹੋ ਗਏ ਹਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਕਾਨ ਢਹਿਣ ਨਾਲ ਇਕ ਸੱਤ ਸਾਲਾਂ ਬੱਚੇ ਦੀ ਮੌਤ ਹੋ ਗਈ ਹੈ। ਰਾਜਧਾਨੀ ਕੋਇਟਾ ਦੇ ਦੱਖਣੀ-ਪੂਰਬੀ ਖੇਤਰ ਜਹੂਰੀ ਵਿਚ ਭਾਰੀ ਬਾਰਸ਼ ਦੇ ਕਾਰਨ 30 ਤੋਂ ਵਧ ਮਕਾਨ ਨੁਕਸਾਨੇ ਗਏ ਹਨ, ਜਿਸ ਕਾਰਨ ਸੈਂਕੜੇ ਲੋਕ ਬੇਘਰ ਹੋ ਗਏ ਹਨ। ਕੋਇਟਾ ਦੇ  ਬਾਹਰਾ ਹਿੱਸਿਆਂ ਵਿਚ ਲਗਾਤਾਰ ਹੋ ਰਹੀ ਬਾਰਸ਼ ਦੇ ਕਾਰਨ ਦਰਜਨਾਂ ਮਕਾਨਾਂ ਵਿਚ ਚਿੱਕੜ ਭਰ ਗਿਆ ਹੈ।

468 ad