ਪਾਕਿਸਤਾਨ 'ਚ ਪੂਰੇ ਉਤਸ਼ਾਹ ਨਾਲ ਮਨਾਈ ਈਦ

ਇਸਲਾਮਾਬਾਦ- ਪਾਕਿਸਤਾਨ ‘ਚ ਮੰਗਲਵਾਰ ਨੂੰ ਈਦ-ਉਲ-ਫਿਤਰ ਦਾ ਤਿਓਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪਾਕਿਸਤਾਨ ਦੇ ਜੀਓ ਚੈਨਲ ਅਨੁਸਾਰ ਰਾਜਧਾਨੀ ਇਸਲਾਮਾਬਾਦ ਦੇ ਫੈਜ਼ਲ ਮਸਜਿਦ ‘ਚ ਸਭ ਤੋਂ ਵੱਡੇ ਈਦ-ਮਿਲਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ। ਰਾਵਲਪਿੰਡੀ ‘ਚ ਮੁੱਖ ਈਦ-ਮਿਲਨ ਸਮਾਰੋਹ ਲਿਆਕਤ ਬਾਗ ‘ਚ ਅਤੇ ਲਾਹੌਰ ‘ਚ ਬਾਦਸ਼ਾਹੀ ਮਸਜਿਦ ‘ਚ ਆਯੋਜਿਤ ਕੀਤਾ ਗਿਆ ਹੈ। ਮੰਗਲਵਾਰ ਨੂੰ ਈਦ ਦੀ ਨਮਾਜ਼ ਨਾਲ ਫਲਸਤੀਨ ਅਤੇ ਕਸ਼ਮੀਰ ਲਈ ਖਾਸ ਤੌਰ ‘ਤੇ ਦੁਆ ਕੀਤੀ ਗਈ। ਈਦ-ਉਲ-ਫਿਤਰ ਦੀ ਧੂਮ-ਧਾਮ ਨੂੰ ਦੇਖਦੇ ਹੋਏ ਸਾਰੇ ਵੱਡੇ ਸ਼ਹਿਰਾਂ ਅਤੇ ਕਸਬਿਆਂ ‘ਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ।