ਪਾਕਿਸਤਾਨ ‘ਚ ਧਮਾਕਾ, 8 ਸੁਰੱਖਿਆ ਕਰਮਚਾਰੀਆਂ ਦੀ ਮੌਤ

ਪੇਸ਼ਾਵਰ-ਅਫਗਾਨਿਸਤਾਨ ਦੀ ਸੀਮਾ ਨਾਲ ਲੱਗਦੇ ਪਾਕਿਸਤਾਨ ਦੀ ਅਸ਼ਾਂਤ ਉੱਤਰੀ ਵਜ਼ੀਰਿਸਤਾਨ ਏਜੰਸੀ ‘ਚ ਫੌਜੀ ਕਰਮਚਾਰੀਆਂ ਨੂੰ Pakistanਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ ‘ਚ ਵੀਰਵਾਰ ਨੂੰ 8 ਸਰੁੱਖਿਆ ਕਰਮਚਾਰੀਆਂ ਦੀ  ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਖਬਰਾਂ ਅਨੁਸਾਰ ਧਮਾਕਾ ਮਿਰਨਾਹ-ਗੁਲਾਮ ਖਾਂ ਰਸਤੇ ‘ਤੇ ਵੀਰਵਾਰ ਦੀ ਸਵੇਰ ਨੂੰ ਹੋਇਆ ਸੀ। ਉੱਤਰੀ ਵਜ਼ੀਰਿਸਤਾਨ ਅਲਕਾਇਦਾ ਸਮੇਤ ਪਾਕਿਸਤਾਨੀ ਤਾਲਿਬਾਨ ਅੱਤਵਾਦੀਆਂ ਅਤੇ ਹੋਰ ਅੱਤਵਾਦੀ ਸਮੂਹਾਂ ਲਈ ਸੁਰੱਖਿਅਤ ਪਨਾਹ ਦੀ ਥਾਂ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਸਰਕਾਰ ਲਗਾਤਾਰ ਵਧਦੀ ਹਿੰਸਾ ਨੂੰ ਰੋਕਣ ਲਈ ਤਾਲਿਬਾਨ ਨਾਲ ਗੱਲਬਾਤ ਜ਼ਰੀਏ ਇਸ ਮੁੱਦੇ ਦਾ ਹੱਲ ਲੱਭਣ ਦਾ ਯਤਨ ਕਰ ਰਹੀ ਹੈ। ਹਾਲ ਦੇ ਦਿਨਾਂ ‘ਚ ਪਾਕਿਸਤਾਨੀ ਫੌਜ ‘ਤੇ ਹੋਇਆ ਇਹ ਪਹਿਲਾਂ ਵੱਡਾ ਹਮਲਾ ਹੈ।

468 ad