ਪਾਕਿਸਤਾਨ ‘ਚ ਇੱਕ ਹੋਰ ਸਿੱਖ ਦੀ ਪੱਗ ਲਾਹੀ

1ਸਾਹੀਵਾਲ,2 ਮਈ (ਪੀਡੀ ਬੇਉਰੋ ) ਪਾਕਿਸਤਾਨੀ ਪੰਜਾਬ ‘ਚ ਇੱਕ ਸਿੱਖ ਦੀ ਪੱਗ ਲਾਹ ਦਿੱਤੀ ਗਈ। ਮਾਮਲੇ ‘ਚ ਪੁਲਿਸ ਨੇ 6 ਲੋਕਾਂ ਖਿਲਾਫ ਈਸ਼ਨਿੰਦਾ ਦਾ ਮਾਮਲਾ ਦਰਜ ਕੀਤਾ ਹੈ। ਘਟਨਾ ਪਾਕਿਸਤਾਨੀ ਪੰਜਾਬ ਦੇ ਪੱਛਮੀ ਜ਼ਿਲ੍ਹੇ ਦੀ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ।ਸ਼ਿਕਾਇਤਕਰਤਾ 29 ਸਾਲਾ ਮਹਿੰਦਪਾਲ ਸਿੰਘ ਮੁਤਾਬਕ ਉਹ ਮੁਲਤਾਨ ਦਾ ਰਹਿਣ ਵਾਲਾ ਹੈ। ਉਹ ਫੈਸਲਾਬਾਦ ਤੋਂ ਮੁਲਤਾਨ ਜਾ ਰਿਹਾ ਸੀ। ਕੋਹਿਸਤਾਨ-ਫੈਸਲ ਮੂਵਰਜ਼ ਕੰਪਨੀ ਦੀ ਇਹ ਬੱਸ ਜਦ ਦਿਜਕੋਟ ਨੇੜੇ ਪਹੁੰਚੀ ਤਾਂ ਅਚਾਨਕ ਖਰਾਬ ਹੋ ਗਈ। ਜਦ ਬੱਸ ‘ਚ ਸਵਾਰ ਲੋਕਾਂ ਨੇ ਹੋਰ ਬੱਸ ਦੀ ਮੰਗ ਕੀਤੀ ਤਾਂ ਇਸੇ ਦੌਰਾਨ ਬੱਸ ਦੇ 5 ਮੁਲਾਜ਼ਮਾਂ ਨੇ ਮਾਲਕ ਸਮੇਤ ਉਨ੍ਹਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਮਹਿੰਦਰਪਾਲ ਦੀ ਕੁੱਟਮਾਰ ਕੀਤੀ ਗਈ ਤੇ ਉਸ ਦੀ ਪੱਗ ਲਾਹ ਕੇ ਹੇਠਾਂ ਸੁੱਟ ਦਿੱਤੀ ਗਈ। ਸਿੱਖ ਧਰਮ ‘ਚ ਪੱਗ ਨੂੰ ਇੱਜ਼ਤ ਮੰਨਦਿਆਂ ਪਵਿੱਤਰ ਦਰਜਾ ਦਿੱਤਾ ਜਾਂਦਾ ਹੈ।

ਮਹਿੰਦਰਪਾਲ ਸਿੰਘ ਨੇ ਤੁਰੰਤ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ। ਪੁਲਿਸ ਨੇ ਇਸ ਸ਼ਿਕਾਇਤ ਦੇ ਅਧਾਰ ‘ਤੇ ਈਸ਼ਨਿੰਦਾ ਕਾਨੂੰਨ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਹਿਚਾਣ ਬਕੀਰ ਅਲੀ, ਰਾਸ਼ਿਦ ਗੁੱਜਰ, ਫੈਮ ਆਲਮ, ਸ਼ਕੀਲ ਤੇ ਨਵਲ ਵਜੋਂ ਹੋਈ ਹੈ। ਇਨ੍ਹਾਂ ਦੇ ਨਾਲ ਹੀ ਬੱਸ ਕੰਪਨੀ ਦੇ ਮਾਲਕ ਹਾਜ਼ੀ ਰਿਆਸਤ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਖਿਲਾਫ ਪਾਕਿਸਤਾਨ ਪੀਨਲ ਕੋਡ ਦੀ ਧਾਰਾ 295, 148 ਤੇ 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

468 ad

Submit a Comment

Your email address will not be published. Required fields are marked *