ਪਾਕਿਸਤਾਨੀ ਸਿੱਖ ਮੰਤਰੀ ਦੇ ਦੋ ਕਾਤਲਾਂ ਨੇ ਆਪਣਾ ਜੁਰਮ ਕਬੂਲ ਕੀਤਾ

4ਲਾਹੌਰ, ਪਾਕਿਸਤਾਨ,8 ਮਈ ( ਪੀਡੀ ਬੇਉਰੋ ) ਪਾਕਿਸਤਾਨ ਪੁਲਿਸ ਨੇ ਦਾਅਵਾ ਕੀਤਾ ਕਿ ਸਰਦਾਰ ਸੋਰਨ ਸਿੰਘ ਦੇ ਦੋ ਕਾਤਲ ਫੜੇ ਗਏ ਹਨ ਅਤੇ ਉਹਨਾਂ ਨੇ ਆਪਣਾ ਜੁਰਮ ਕਬੂਲ ਲਿਆ ਹੈ। ਸ. ਸੋਰਨ ਸਿੰਘ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਖਵਾ ਦੇ ਮੁੱਖ ਮੰਤਰੀ ਦੇ ਘਟਗਿਣਤੀ ਮਾਮਲਿਆਂ ਦੇ ਸਲਾਹਕਾਰ ਸਨ।ਦੋਸ਼ੀਆਂ ਮੁਹੰਮਦ ਆਲਮ ਅਤੇ ਬਹਿਰੋਜ਼ ਨੂੰ ਪੇਸ਼ਾਵਰ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਨੇ 6 ਸ਼ੱਕੀ ਬੰਦਿਆਂ ਦਾ 10 ਦਿਨ ਦਾ ਰਿਮਾਂਡ ਲਿਆ ਸੀ ਜੋ ਕਿ ਅੱਜ ਮੁੱਕ ਗਿਆ। ਬਾਕੀ ਦੇ 4 ਵਿਅਕਤੀਆਂ ਨੂੰ ਛੱਡ ਦਿੱਤਾ ਗਿਆ।ਕਾਨੂੰਨਘਾੜੇ ਸ. ਸੋਰਨ ਸਿੰਘ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨਾਲ ਸਬੰਧ ਰਖਦੇ ਸਨ, ਜਿਨ੍ਹਾਂ ਨੂੰ 25 ਅਪ੍ਰੈਲ ਨੂੰ ਜ਼ਿਲ੍ਹਾ ਬੁਨੇਰ ਵਿਖੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ‘ਤੇ ਹਮਲੇ ਦੀ ਜ਼ਿੰਮੇਵਾਰੀ ਪਾਬੰਦੀਸ਼ੁਦਾ ਜਥੇਬੰਦੀ ਤਹਿਰੀਕ-ਏ-ਤਾਲਿਬਾਨ ਨੇ ਲਈ ਸੀ, ਜਿਸਨੂੰ ਕਿ ਬਾਅਦ ਪੁਲਿਸ ਨੇ ਖਾਰਜ ਕਰ ਦਿੱਤਾ।ਬਾਅਦ ’ਚ ਇਹ ਗੱਲ ਸਾਹਮਣੇ ਆਈ ਕਿ ਵਿਰੋਧੀ ਸਿਆਸਤਦਾਨ ਬਲਦੇਵ ਕੁਮਾਰ ਨੇ ਇਹ ਕੰਮ 10 ਹਜ਼ਾਰ ਡਾਲਰ ਦੇ ਕੇ ਕਰਵਾਇਆ।ਕੁਮਾਰ, ਜੋ ਕਿ ਸਵਾਤ ਰਿਜ਼ਰਵ ਸੀਟ ਤੋਂ ਕੌਂਸਲਰ ਚੁਣੇ ਗਏ ਸਨ, ਸ. ਸੋਰਨ ਸਿੰਘ ਤੋਂ ਬਾਅਦ ਦੂਜੇ ਸਥਾਨ ’ਤੇ ਆਉਂਦੇ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਜੋ ਕਿ ਖੈਬਰ ਪਖਤੂਰਖਵਾ ਸੂਬੇ ਵਿਚ ਸ਼ਾਸਨ ਕਰਦੀ ਹੈ, ਨੇ ਇਸ ਘਟਨਾ ਤੋਂ ਆਪਣੇ ਆਪ ਨੂੰ ਵੱਖ ਰੱਖਿਆ ਹੈ।

468 ad

Submit a Comment

Your email address will not be published. Required fields are marked *