ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸੈਨਿਕਾਂ ਨੂੰ ਪਾਰਲੀਮੈਂਟ ਹਿਲ ਵਿਖੇ ਸ਼ਰਧਾਂਜਲੀ

ਔਟਵਾ- ਪਹਿਲੇ ਵਿਸ਼ਵ ਯੁੱਧ ਦੀ 100ਵੀਂ ਵਰ੍ਹੇਗੰਢ ਦੇ ਉਤੇ ਕੈਨੇਡਾ ਸਰਕਾਰ ਨੇ ਇਸ ਜੰਗ ਵਿਚ ਸ਼ਹੀਦ ਹੋਏ ਸੈਨਿਕਾਂ ਨੂੰ ਵਿਸ਼ੇਸ਼ ਤੌਰ ਤੇ ਸ਼ਰਧਾਂਜਲੀ ਦੇਣ ਲਈ ਸਰਕਾਰੀ Harperਸਮਾਗਮ ਅੱਜ ਪਾਰਲੀਮੈਂਟ ਹਿਲ ਵਿਖੇ ਰੱਖਿਆ ਹੈ, ਜਿਸ ਵਿਚ ਪ੍ਰਧਾਨ ਮੰਤਰੀ ਉਹਨਾਂ ਅਣਪਛਾਤੇ ਸੈਨਿਕਾਂ ਨੂੰ ਸ਼ਰਧਾਂਜਲੀ ਦੇਣਗੇ, ਜਿਹਨਾਂ ਨੇ ਇਸ ਯੁੱਧ ਵਿਚ ਜਾਨਾਂ ਗੁਆਈਆਂ। ਕੈਨੇਡਾ ਦੇ ਪਾਰਲੀਮੈਂਟ ਹਿਲ ਸਥਿਤ ਕੌਮੀ ਵਾਰ ਮੈਮੋਰੀਅਲ ਵਿਖੇ ਦੁਪਹਿਰ ਬਾਅਦ ਆਯੋਜਿਤ ਪ੍ਰੋਗਰਾਮ ਤੋਂ ਇਲਾਵਾ ਅੱਜ ਕਈ ਗੈਰ ਸਰਕਾਰੀ ਸੰਗਠਨਾਂ ਨੇ ਵੀ ਪ੍ਰੋਗਰਾਮ ਆਯੋਜਿਤ ਕੀਤੇ ਹਨ। ਕੈਨੇਡਾ ਨੇ ਇਸ ਜੰਗ ਵਿਚ ਉਦੋਂ ਸ਼ਮੂਲੀਅਤ ਕੀਤੀ, ਜਦੋਂ ਬ੍ਰਿਟੇਨ ਨੇ ਜਰਮਨ ਦੇ ਖਿਲਾਫ ਜੰਗ ਦਾ ਐਲਾਨ ਕੀਤਾ। ਇਸ ਜੰਗ ਵਿਚ 620,000 ਦੇ ਕਰੀਬ ਕਨੇਡੀਅਨ ਸ਼ਾਮਲ ਹੋਏ ਸਨ, ਜਿਹਨਾਂ ਵਿਚੋਂ 419,000 ਸੈਨਿਕ ਕੈਨੇਡਾ ਤੋਂ ਬਾਹਰ ਮੋਰਚਿਆਂ ਉਤੇ ਲੜੇ ਅਤੇ 60 ਹਜ਼ਾਰ ਸੈਨਿਕ ਸ਼ਹੀਦ ਹੋ ਗਏ। ਕੈਨੇਡਾ ਦੇ ਇਤਿਹਾਸ ਵਿਚ ਇਹ ਜੰਗ ਬਹੁਤ ਜ਼ਿਆਦਾ ਅਹਿਮ ਪ੍ਰਾਪਤੀ ਹੈ। ਉਸ ਵਕਤ ਮੁਲਕ ਕਾਲੋਨੀਆਂ ਦੇ ਅਧੀਨ ਸੀ, ਪਰ ਫਿਰ ਵੀ ਕੈਨੇਡਾ ਦੇ ਸੈਨਿਕਾਂ ਨੇ ਯੈਪਰਸ, ਵਿੰਪੀ ਅਤੇ ਪੈਸਚੈਡਲ ਦੇ ਯੁੱਧ ਮੈਦਾਨਾਂ ਵਿਚ ਅਥਾਹ ਬੀਰਤਾ ਦਿਖਾਈ ਅਤੇ ਦੁਸ਼ਮਣ ਫੌਜਾਂ ਨੂੰ ਪਿੱਛੇ ਧੱਕਿਆ।

468 ad