ਪਹਿਲੀ ਸੰਸਾਰ ਜੰਗ ਦੌਰਾਨ ਸਿੱਖ ਸਿਪਾਹੀ ਮੰਤਾ ਸਿੰਘ ਅਤੇ ਅੰਗਰੇਜ਼ ਅਫਸਰ ਕੈਪਟਨ ਜਾਰਜ ਹੈੱਡਰਸਨ ਦੀ ਹੋਈ ਦੋਸਤੀ ਨੂੰ ਅੱਜ ਤੀਜੀ ਪੀੜੀ ਵੀ ਕਾਇਮ ਰੱਖ ਰਹੀ ਹੈ

ਪਹਿਲੇ ਸੰਸਾਰ ਜੰਗ ਦੀ ਯਾਦਗਰੀ ਤਸਵੀਰ ਵਿੱਚ ਮੰਤਾ ਸਿੰਘ ਅਤੇ ਜਾਰਜ ਹੈੱਡਰਸਨ ਅਤੇ ਤੀਜੀ ਪੀੜੀ ਦੇ ਜੈਮਲ ਸਿੰਘ ਅਤੇ ਈਯਨ ਹੈੱਡਰਸਨ ਤਸਵੀਰਾਂ: ਮਨਪ੍ਰੀਤ ਸਿੰਘ ਬੱਧਨੀ ਕਲਾਂ

ਪਹਿਲੇ ਸੰਸਾਰ ਜੰਗ ਦੀ ਯਾਦਗਰੀ ਤਸਵੀਰ ਵਿੱਚ ਮੰਤਾ ਸਿੰਘ ਅਤੇ ਜਾਰਜ ਹੈੱਡਰਸਨ ਅਤੇ ਤੀਜੀ ਪੀੜੀ ਦੇ ਜੈਮਲ ਸਿੰਘ ਅਤੇ ਈਯਨ ਹੈੱਡਰਸਨ ਤਸਵੀਰਾਂ: ਮਨਪ੍ਰੀਤ ਸਿੰਘ ਬੱਧਨੀ ਕਲਾਂ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿੱਚ ਸਿੱਖਾਂ ਦੀ ਕੁਰਬਾਨੀ ਕਿਸੇ ਤੋਂ ਛੁਪੀ ਨਹੀਂ ਅਤੇ ਅੱਜ ਦੁਨੀਆਂ ਭਰ ਵਿੱਚ ਸਿੱਖਾਂ ਦੀ ਇਸ ਬਹਾਦਰੀ ਦੀ ਦਾਸਤਾਨ ‘ਤੇ ਮਾਣ ਕੀਤਾ ਜਾਂਦਾ ਹੈ। ਲੇਕਨ ਇਨ੍ਹਾਂ ਜੰਗਾਂ ਦੌਰਾਨ ਕਈ ਤਰ੍ਹਾਂ ਦੀਆਂ ਕਹਾਣੀਆਂ ਲੋਕਾਂ ਦੇ ਸਾਹਮਣੇ ਆ ਚੁੱਕੀਆਂ ਹਨ, ਲੇਕਨ ਇਹਨਾਂ ਵਿੱਚੋਂ ਜਲੰਧਰ ਦੇ ਇੱਕ ਸਿੱਖ ਸਿਪਾਹੀ ਮੰਤਾ ਸਿੰਘ ਅਤੇ ਅੰਗਰੇਜ਼ ਅਫਸਰ ਕੈਪਟਨ ਜਾਰਜ ਹੈੱਡਰਸਨ ਦੀ ਅਜੇਹੀ ਕਹਾਣੀ ਹੈ, ਜੋ ਅੱਜ ਵੀ ਪਹਿਲੀ ਸੰਸਾਰ ਦੇ ਜੰਗ ਮੈਦਾਨ ਤੋਂ ਸ਼ੁਰੂ ਹੋ ਕੇ ਨਿਰੰਤਰ ਜਾਰੀ ਹੈ। ਇਸ ਕਹਾਣੀ ਨੂੰ ਕੋਲਕਾਤਾ ਦੀ ਜੰਮਪਲ ਭਾਰਤੀ ਲੇਖਿਕਾ ਸ਼ਰਬਾਨੀ ਬਾਸੂ ਨੇ ਪਹਿਲੀ ਸੰਸਾਰ ਜੰਗ ਬਾਰੇ ਲਿਖੀ ਆਪਣੀ ਨਵੀਂ ਕਿਤਾਬ ਆਪਣੀ ਕਿਤਾਬ “ਫਾਰ ਕਿੰਗ ਐਂਡ ਅਨਦਰ ਕੰਟਰੀ” ਵਿੱਚ ਵੀ ਜਿਕਰ ਕੀਤਾ ਹੈ। 1915 ਨੂੰ ਸਪੈੱਲ ਦੀ ਲੜਾਈ ਦੌਰਾਨ ਮੰਤਾ ਸਿੰਘ ਨੇ ਜੰਗ ਦੇ ਮੈਦਾਨ ਵਿੱਚ ਜਖ਼ਮੀ ਹੋਏ ਕੈਪਟਨ ਜਾਰਜ ਹੈੱਡਰਸਨ ਨੂੰ ਗੋਲਾਬਾਰੀ ਦੀ ਪ੍ਰਵਾਹ ਕੀਤੇ ਬਿਨ੍ਹਾਂ ਹਸਪਤਾਲ ਪਹੁੰਚਾਇਆ ਸੀ, ਜਿਸ ਦੌਰਾਨ ਉਹ ਖੁਦ ਵੀ ਜਖ਼ਮੀ ਹੋ ਗਿਆ ਸੀ। ਜਾਰਜ ਹੈੱਡਰਸਨ ਭਾਂਵੇਂ ਇਸ ਮੌਕੇ ਬਚ ਗਿਆ ਸੀ ਲੇਕਨ ਮੰਤਾਂ ਸਿੰਘ ਖੂਨ ਜਿਆਦਾ ਵਹਿ ਜਾਣ ਕਰਕੇ ਸ਼ਹੀਦ ਹੋ ਗਿਆ ਸੀ। ਲੜਾਈ ਤੋਂ ਬਾਅਦ ਜਦੋਂ ਜਾਰਜ ਹੈੱਡਰਸਨ ਪੰਜਾਬ ਆਇਆ ਤਾਂ ਮੰਤਾ ਸਿੰਘ ਦੇ ਪੁੱਤਰ ਆਸਾ ਸਿੰਘ ਨੂੰ ਵੀ ਬ੍ਰਿਟਿਸ਼ ਭਾਰਤੀ ਸੈਨਾ ਵਿੱਚ ਭਰਤੀ ਕਰ ਲਿਆ। ਜਿਸ ਦੌਰਾਨ ਇਤਿਹਾਸ ਮੁੜ ਦੁਹਰਾਇਆ ਗਿਆ ਆਸਾ ਸਿੰਘ ਅਤੇ ਹੈਡਰਸਨ ਦੇ ਪੁੱਤਰ ਰਾਬਰਟ ਵਿਚਾਲੇ ਦੋਸਤੀ ਹੋ ਗਈ, ਜੋ ਦੂਜੇ ਵਿਸ਼ਵ ਜੰਗ ਦੌਰਾਨ ਵਿਖਾਈ ਦਿੱਤੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਸਾ ਸਿੰਘ ਵੀ ਬਰਤਾਨੀਆਂ ਵੱਸ ਗਿਆ ਅਤੇ ਦੋਵਾਂ ਪ੍ਰੀਵਾਰਾ ਦੀ ਦੋਸਤੀ ਅੱਜ ਵੀ ਕਾਇਮ ਹੈ। ਦੋਵਾਂ ਪ੍ਰੀਵਾਰਾਂ ਦੀ ਤੀਜੀ ਪੀੜੀ ਇਸ ਦੋਸਤਾਨਾਂ ਸਬੰਧਾਂ ਨੂੰ ਅੱਜ ਵੀ ਕਾਇਮ ਰੱਖ ਰਹੇ ਹਨ ਅਤੇ ਮੰਤਾ ਸਿੰਘ ਦੇ ਪੋਤੇ ਆਸਾ ਸਿੰਘ ਦੇ ਬੇਟੇ ਜੈਮਲ ਸਿੰਘ ਅਤੇ ਕੈਪਟਨ ਜਾਰਜ ਹੈੱਡਰਸਨ ਦੇ ਪੋਤੇ ਈਯਨ ਹੈੱਡਰਸਨ ਪਹਿਲੇ ਅਤੇ ਦੂਜੇ ਸੰਸਾਰ ਜੰਗ ਦੇ ਸ਼ਹੀਦਾਂ ਦੀ ਯਾਦਗਰ ਤੇ ਸ਼ਰਧਾਂਜ਼ਲੀ ਭੇਂਟ ਕਰਨ ਇਕੱਠੇ ਜਾਂਦੇ ਹਨ।

468 ad

Submit a Comment

Your email address will not be published. Required fields are marked *