ਪਹਿਲਾਂ ਸਿੱਖ ਨੂੰ ਟਰੱਕ ਨਾਲ ਕੁਚਲਿਆ ਤੇ ਹੁਣ ਕਿਹਾ ‘ਅੱਤਵਾਦੀ’

ਨਿਊਯਾਰਕ—ਅਮਰੀਕਾ ਵਿਚ ਨਸਲੀ ਟਿੱਪਣੀ ਤੋਂ ਬਾਅਦ ਸਿੱਖ ਨੌਜਵਾਨ ਸੰਦੀਪ ਸਿੰਘ ਨੂੰ ਟਰੱਕ ਹੇਠਾਂ ਦੇਣ ਵਾਲੇ ਡਰਾਈਵਰ ਨੇ ਉਸ ਨੂੰ ‘ਅੱਤਵਾਦੀ’ ਕਿਹਾ ਹੈ। ਪੀੜਤ ਦੀ ਪਤਨੀ ਨੇ ਇਨਸਾਫ ਦੀ ਮੰਗ ਕਰਦੇ ਹੋਏ ਆਪਣੇ ਪਤੀ ‘ਤੇ ਹੋਏ ਹਮਲੇ ਨੂੰ ਪੂਰੇ ਭਾਈਚਾਰੇ ‘ਤੇ ਹੋਇਆ ਹਮਲਾ ਕਰਾਰ ਦਿੱਤਾ ਹੈ। 30 ਜੁਲਾਈ ਨੂੰ ਸੰਦੀਪ ਸਿੰਘ (29) ਦਾ ਇਕ Sikhਪਿੱਕਅਪ ਟਰੱਕ ਡਰਾਈਵਰ ਨੇ ਨਾਲ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਡਰਾਈਵਰ ਨੇ ਗੁੱਸੇ ਵਿਚ ਸੰਦੀਪ ਨੂੰ ਆਪਣੇ ਟਰੱਕ ਦੇ ਹੇਠਾਂ ਕੁਚਲ ਦਿੱਤਾ। 
ਸਿੰਘ ਦੇ ਸਮਰਥਨ ਵਿਚ ਬੁੱਧਵਾਰ ਨੂੰ ਕਵੀਂਸ ‘ਤੇ ਸਿੱਖ ਭਾਈਚਾਰੇ ਅਤੇ ਸਿੰਘ ਦੀ ਪਤਨੀ ਪ੍ਰਭਾਪ੍ਰੀਤ ਕੌਰ ਇਕੱਠੇ ਹੋਏ। ਉਨ੍ਹਾਂ ਨੇ ਹਮਲੇ ਦੀ ਜਾਂਚ ਐੱਫ. ਬੀ. ਆਈ. ਅਤੇ ਨਿਊਯਾਰਕ ਪੁਲਸ ਤੋਂ ਨਫਰਤ ਅਧੀਨ ਕੀਤੇ ਅਪਰਾਧ ਦੇ ਤੌਰ ‘ਤੇ ਕਰਨ ਦੀ ਮੰਗ ਕੀਤੀ ਹੈ। 
ਮਹਿਲਾ ਅਤੇ ਬੱਚਿਆਂ ਸਮੇਤ ਭਾਈਚਾਰੇ ਦੇ ਮੈਂਬਰ ਰੈਲੀ ਦੇ ਦੌਰਾਨ ਹੱਥਾਂ ਵਿਚ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ‘ਤੇ ਲਿਖਿਆ ਸੀ, ਸਾਨੂੰ ਇਨਸਾਫ ਚਾਹੀਦਾ ਹੈ, ‘ਅਸੀਂ ਸਾਰੇ ਸਿੱਖਾ ਹਾਂ’, ‘ਨਫਰਤ ਦਾ ਅੰਤ ਹੋਵੇ’ ਅਤੇ ‘ਸੰਦੀਪ ਨੂੰ ਨਿਆਂ ਮਿਲੇ’। 
ਕੌਰ ਨੇ ਕਿਹਾ ਕਿ ਉਸ ਦੇ ਪਤੀ ਨੂੰ ਅੱਤਵਾਦੀ ਕਿਹਾ ਗਿਆ। ਡਰਾਈਵਰ ਨੇ ਸੰਦੀਪ ਸਿੰਘ ਨੂੰ ਕਿਹਾ ਕਿ ‘ਵਾਪਸ ਆਪਣੇ ਦੇਸ਼ ਜਾਓ’। ਸੰਦੀਪ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਸ ਨੂੰ ਕੁਚਲ ਦਿੱਤਾ ਗਿਆ ਅਤੇ ਉਸ ਨੂੰ ਮਰਨ ਲਈ ਛੱਡ ਦਿੱਤਾ ਗਿਆ। ਕੌਰ ਨੇ ਕਿਹਾ ਕਿ ਮੇਰੇ ਪਤੀ ਦੇ ਨਾਲ ਜੋ ਹੋਇਆ, ਉਹ ਨਫਰਤ ਵਾਲਾ ਕੰਮ ਸੀ। ਇਹ ਹਮਲਾ ਨਾ ਸਿਰਫ ਮੇਰੇ ਪਤੀ ਸਗੋਂ ਪੂਰੇ ਸਿੱਖ ਭਾਈਚਾਰੇ ‘ਤੇ ਹੋਇਆ ਹੈ ਅਤੇ ਇਹ ਹਮਲਾ ਅਮਰੀਕੀਆਂ ‘ਤੇ ਹੋਇਆ ਹੈ।

468 ad