ਪਹਿਲਾਂ ਪੱਤਰਕਾਰ ਕਰਾਉਣ ਡੋਬ ਟੈਸਟ ਫਿਰ ਮੰਤਰੀਆਂ ਦਾ ਹੋਵੇਗਾ : ਸੁਖਬੀਰ

ਪਟਿਆਲਾ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਬਾਦਲ ਵਲੋਂ ਸੋਮਵਾਰ ਨੂੰ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਇਕ ਪੱਤਰਕਾਰ ਵਲੋਂ ਸੁਖਬੀਰ ਬਾਦਲ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਕਿ ਹੁਣੇ-ਹੁਣੇ ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀ ਹਾਸਲ ਕਰਨ ਵਾਲੇ ਹਰ ਇਕ ਦਾ ਡੋਬ ਟੈਸਟ ਜ਼ਰੂਰੀ ਕਰ ਦਿੱਤਾ ਹੈ ਤਾਂ Sukhaਫਿਰ ਮੁਲਾਜ਼ਮਾਂ ਦੇ ਨਾਲ-ਨਾਲ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਦਾ ਡੋਬ ਟੈਸਟ ਵੀ ਹੋਣਾ ਚਾਹੀਦਾ ਹੈ ਕਿਉਂਕਿ ਉਹ ਲੋਕਾਂ ਦੇ ਨੁਮਾਇੰਦੇ ਹਨ ਤੇ ਉਨ੍ਹਾਂ ਦਾ ਦਾਇਰਾ ਵੀ ਆਮ ਸਰਕਾਰੀ ਮੁਲਾਜ਼ਮਾਂ ਨਾਲੋਂ ਵੱਧ ਹੈ ਤਾਂ ਇਸ ਦੇ ਜਵਾਬ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ‘ਪੱਤਰਕਾਰ ਪਹਿਲਾਂ ਆਪਣਾ ਡੋਬ ਟੈਸਟ ਕਰਵਾਉਣ ਤਾਂ ਮੰਤਰੀਆਂ ਤੇ ਵਿਧਾਇਕਾਂ ਦਾ ਡੋਬ ਟੈਸਟ ਵੀ ਹੋਵੇਗਾ।’ ਇਸ ਮਗਰੋਂ ਇਥੇ ਹਾਜ਼ਰ ਸਭ ਪਟਿਆਲਾ ਜ਼ਿਲੇ ਦੇ ਪੱਤਰਕਾਰ ਡੋਬ ਟੈਸਟ ਦੀ ਹਾਮੀ ਵੀ ਭਰ ਦਿੱਤੀ ਪਰ ਫਿਰ ਵੀ ਸੁਖਬੀਰ ਬਾਦਲ ਪੰਜਾਬ ਦੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੇ ਡੋਬ ਟੈਸਟ ਦੀ ਗੱਲ ਨੂੰ ਟਾਲ ਗਏ।
ਇਥੇ ਸਵਾਲ ਉਠਦਾ ਹੈ ਕਿ ਇਕ ਪਾਸੇ ਤਾਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਸੂਬੇ ‘ਚੋਂ ਨਸ਼ੇ ਖਤਮ ਕਰਨ ਲਈ ਹਰ ਹੀਲਾ ਵਰਤ ਰਹੀ ਹੈ ਤੇ ਪੂਰੀ ਚੌਕਸੀ ਨਸ਼ਾ ਸਮਗਲਰਾਂ ਖਿਲਾਫ ਕੀਤੀ ਹੋਈ ਹੈ ਤੇ ਉਤੋਂ ਨਸ਼ਿਆਂ ਬਾਰੇ ਤੇ ਨਸ਼ਿਆਂ ਨੂੰ ਕਰਨ ਵਾਲਿਆਂ ਬਾਰੇ ਪੰਜਾਬ ਦੇ ਉਪ ਮੁੱਖ ਮੰਤਰੀ ਦਾ ਨਜ਼ਰੀਆ ਵੀ ਬਿਲਕੁਲ ਵੱਖ-ਵੱਖ ਹੈ ਕਿਉਂਕਿ ਖਿਡਾਰੀਆਂ ਦਾ ਡੋਬ ਟੈਸਟ ਜ਼ਰੂਰੀ ਹੈ, ਹੁਣ ਸਰਕਾਰੀ ਮੁਲਾਜ਼ਮਾਂ ਦਾ ਡੋਬ ਟੈਸਟ ਜ਼ਰੂਰੀ ਹੋ ਗਿਆ ਹੈ ਤੇ ਫਿਰ ਸੁਖਬੀਰ ਬਾਦਲ ਅੱਗੇ ਤੋਂ ਪੰਜਾਬ ਵਿਧਾਨ ਸਭਾ ਵਿਚ ਚੁਣੇ ਗਏ ਵਿਧਾਇਕਾਂ ਤੇ ਮੰਤਰੀਆਂ ਦੇ ਡੋਬ ਟੈਸਟ ਤੋਂ ਕਿਉਂ ਕੰਨੀ ਕਤਰਾ ਰਹੇ ਹਨ।

 

468 ad