ਪਰ ਬੰਦਾ ਦੁਨੀਆ ਛੱਡ ਗਿਆ!

ਬਿਲਾਸਪੁਰ-ਜਿਸ ਵਿਅਕਤੀ ਨੇ ਜਨਮ ਲਿਆ ਹੈ, ਉਸ ਦਾ ਮਰਨਾ ਤੈਅ ਹੈ ਅਤੇ ਜਦੋਂ ਮੌਤ ਆਉਂਦੀ ਹੈ ਤਾਂ ਕੋਈ ਨਾ ਕੋਈ ਬਹਾਨਾ ਬਣ ਹੀ ਜਾਂਦਾ ਹੈ। ਅਜਿਹਾ ਹੀ ਬਿਲਾਸਪੁਰ ਦੇ ਇਕ ਵਿਅਕਤੀ ਨਾਲ ਵਾਪਰਿਆ
Bandaਬਿਲਾਸਪੁਰ ਦੇ ਰਹਿਣ ਵਾਲੇ ਭੰਗਾ ਸਿੰਘ ਦੇ ਪੁੱਤਰ ਜਗਸੀਰ ਸਿੰਘ ਆਪ ਪਾਰਟੀ ਦੇ ਪਟਿਆਲਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਦਾ ਸਮਰਥਕ ਸੀ। ਵੋਟਾਂ ਵਾਲੇ ਦਿਨ 30 ਅਪ੍ਰੈਲ ਨੂੰ ਆਪ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ‘ਤੇ ਅਕਾਲੀ ਕੌਂਸਲਰ ਨੇ ਜਾਨਲੇਵਾ ਹਮਲਾ ਕੀਤਾ। ਇਸਦੇ ਵਿਰੋਧ ਵਿਚ ਬਿਲਾਸਪੁਰ ਕਸਬੇ ਅੰਦਰ ਲੋਕਾਂ ਨੇ ਭਰਵੀਂ ਗਿਣਤੀ ਵਿਚ ਰੈਲੀ ਕੀਤੀ ਅਤੇ ਫਿਰ ਕਾਫ਼ਲੇ ਦੇ ਰੂਪ ਵਿਚ ਸੂਬਾ ਸਰਕਾਰ ਦਾ ਪੁਤਲਾ ਬੱਸ ਸਟੈਂਡ ‘ਤੇ ਲਿਜਾ ਕੇ ਫੂਕਿਆ। ਇੰਨੇ ‘ਚ ਭੋਗੂ ਪੱਤੀ ਧਰਮਸ਼ਾਲਾ ਬੋਹੜ ਦਾ ਟਾਹਣਾ ਟੁੱਟ ਗਿਆ ਤਾਂ ਇਹ ਟਾਹਣਾ ਜਗਸੀਰ ਸਿੰਘ ਦੀ ਰੀੜ੍ਹ ਦੀ ਹੱਡੀ ‘ਤੇ ਡਿਗ ਪਿਆ, ਜਿਸ ਕਾਰਨ ਉਸ ਦੀ ਰੀੜ੍ਹ ਦੀ ਹੱਡੀ ‘ਤੇ ਡੂੰਘੀ ਸੱਟ ਵੱਜ ਗਈ। ਕਹਿਣ ਨੂੰ ਤਾਂ ਇਹ ਬੜੀ ਮਾਮੂਲੀ ਜਿਹੀ ਗੱਲ ਲੱਗਦੀ ਹੈ ਕਿ ਟਾਹਣਾ ਸਰੀਰ ‘ਤੇ ਡਿਗ ਗਿਆ ਪਰ ਇਸ ਟਾਹਣੇ ਕਾਰਨ ਹੀ ਜਗਸੀਰ ਦੁਨੀਆ ਛੱਡਣ ਲਈ ਮਜ਼ਬੂਰ ਹੋ ਗਿਆ। ਜਗਸੀਰ ਸਿੰਘ ਨੂੰ ਇਲਾਜ ਲਈ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਅੱਜ ਉਸ ਦੀ ਮੌਤ ਹੋ ਗਈ। ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਅਤੇ ਸੁਨੇਹੀਆਂ ਨੇ ਇਸ ਨੌਜਵਾਨ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।

468 ad