ਪਰ ਬਾਦਲਾਂ ਦੀ ਘੂੜਕੀ ਤੋਂ ਡਰੀ ਜਾਂਦੇ ਨੇ-ਭਗਵੰਤ ਮਾਨ

ਸੰਗਰੂਰ-ਸਾਡੇ ਸਮਾਜ ‘ਚ ਇਹ ਧਾਰਨਾ ਮਸ਼ਹੂਰ ਹੈ ਕਿ ਸਭ ਤੋਂ ਵੱਡੀ ਤਾਕਤ ਕਲਮ ਦੀ ਹੁੰਦੀ ਹੈ ਅਤੇ ਜੋ ਕੰਮ ਤੇਜ਼ ਤਲਵਾਰ ਨਹੀਂ ਕਰ Bhagwant Mannਸਕਦੀ, ਉਹ ਕੰਮ ਤਿੱਖੇ ਸ਼ਬਦਾਂ ਦੇ ਵਾਰ ਕਰ ਜਾਂਦੇ ਹਨ। ਕੁਝ ਅਜਿਹਾ ਹੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਕਰ ਦਿਖਾਇਆ ਹੈ। ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ ਹੈ ਅਤੇ ਪੰਜਾਬ ਦਾ ਵਿਕਾਸ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਦਾ ਇਸ ਵੱਖਰੇ ਅੰਦਾਜ਼ ‘ਚ ਕੀਤਾ ਗਿਆ ਚੋਣ ਪ੍ਰਚਾਰ ਸਭ ਨੂੰ ਪਸੰਦ ਆਇਆ।
ਲੋਕ ਸਭਾ ਚੋਣਾਂ ਦੌਰਾਨ ਵਿਰੋਧੀ ਧਿਰਾਂ ਦੇ ਮੰਚ ‘ਤੇ ਜਾ ਕੇ ਮੁਖਾਲਫਤ ਕਰਨ ਵਾਲੀ ਆਪਣੀ ਹੀ ਬਿਰਾਦਰੀ ਦੇ ਲੋਕਾਂ ਨੂੰ ਭਗਵੰਤ ਮਾਨ ਨੇ ਇਕ ਗਾਣੇ ਰਾਹੀਂ ਨਿਸ਼ਾਨੇ ‘ਤੇ ਲਿਆ ਹੈ। ਗਾਇਕ ਭਗਵੰਤ ਮਾਨ ਵਲੋਂ ਗਾਇਆ ਗਿਆ ਇਹ ਗਾਣਾ ਅੱਜ-ਕੱਲ ਇੰਟਰਨੈੱਟ ‘ਤੇ ਧੁੰਮਾਂ ਪਾ ਰਿਹਾ ਹੈ। ਭਗਵੰਤ ਮਾਨ ਦਾ ਇਹ ਗਾਣਾ ਆਉਣ ਤੋਂ ਪਹਿਲਾਂ ਹੀ ਕਈ ਗਾਇਕ ਸੋਸ਼ਲ ਸਾਈਟ ‘ਤੇ ਪਹਿਲਾਂ ਹੀ ਮਾਫੀ ਮੰਗ ਚੁੱਕੇ ਹਨ।

468 ad