ਪਰਿਵਾਰਿਕ ਰੁਝੇਵਿਆਂ ਦੇ ਬਾਵਜੂਦ ਬਠਿੰਡਾ ਰੈਲੀ ਦੀਆਂ ਤਿਆਰੀਆਂ ਦੀ ਨਿਗਰਾਨੀ ਕਰਨਗੇ ਲਾਲ ਸਿੰਘ

Lal Singh

Lal Singh

ਪਟਿਆਲਾ, 5 ਦਸੰਬਰ: ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਨੇ ਮੀਡੀਆ ਦੇ ਇਕ ਵਰਗ ‘ਚ ਛੱਪੀਆਂ ਉਨਾਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਿਜ਼ ਕੀਤਾ ਹੈ ਕਿ ਉਨਾਂ ਨੇ 15 ਦਸੰਬਰ ਦੀ ਬਠਿੰਡਾ ਰੈਲੀ ਦੇ ਪ੍ਰਬੰਧਾਂ ਲਈ ਕਨਵੀਨਰ ਵਜੋਂ ਅਸਤੀਫਾ ਦੇ ਦਿੱਤਾ ਹੈ। ਉਨਾਂ ਨੇ ਸਪੱਸ਼ਟ ਕੀਤਾ ਹੈ ਕਿ ਉਨਾਂ ਨੂੰ ਕਨਵੀਨਰ ਨਹੀਂ ਨਿਯੁਕਤ ਕੀਤਾ ਗਿਆ ਸੀ, ਕਿਉਂਕਿ ਉਨਾਂ ਨੇ ਖੁਦ ਪਰਿਵਾਰਿਕ ਰੁਝੇਵਿਆਂ ਕਾਰਨ ਇਸ ਨੂੰ ਲੈਣ ਤੋਂ ਮਨਾ ਕਰ ਦਿੱਤਾ ਸੀ।
ਇਥੇ ਜ਼ਾਰੀ ਬਿਆਨ ‘ਚ ਸਿੰਘ ਨੇ ਸਾਫ ਕੀਤਾ ਹੈ ਕਿ ਬਾਵਜੂਦ ਇਸਦੇ ਕਿ ਕੈਪਟਨ ਅਮਰਿੰਦਰ ਉਨਾਂ ਨੂੰ ਰੈਲੀ ਦਾ ਕਨਵੀਨਰ ਬਣਾਉਣਾ ਚਾਹੁੰਦੇ ਸਨ, ਉਨਾਂ ਨੇ ਦੋ ਸ਼ਾਦੀਆਂ ਕਾਰਨ ਪਰਿਵਾਰਿਕ ਰੁਝੇਵਿਆਂ ਕਰਕੇ ਇਸ ਨੂੰ ਲੈਣ ਤੋਂ ਮਨਾ ਕਰ ਦਿੱਤਾ ਸੀ।
ਉਨਾਂ ਨੇ ਕੈਪਟਨ ਅਮਰਿੰਦਰ ਨੂੰ ਕਿਸੇ ਹੋਰ ਨੂੰ ਕਨਵੀਨਰ ਦੀ ਜ਼ਿੰਮੇਵਾਰੀ ਸੌਂਪਣ ਦੀ ਸਲਾਹ ਦਿੱਤੀ ਸੀ, ਜਿਹੜਾ ਇਸ ਲਈ ਪੂਰਾ ਸਮਾਂ ਦੇ ਸਕੇ।
ਉਨਾਂ ਨੇ ਕਿਹਾ ਕਿ ਐਤਵਾਰ ਨੂੰ ਉਨਾਂ ਦੇ ਭਤੀਜੇ ਦਾ ਵਿਆਹ ਹੈ, ਉਨਾਂ ਦੇ ਪੋਤਰੇ ਦਾ ਮਹੀਨੇ ਦੇ ਅਖੀਰ ‘ਚ ਵਿਆਹ ਹੈ ਅਤੇ ਉਨਾਂ ਨੇ ਸਾਰੀਆਂ ਤਿਆਰੀਆਂ ਦੀ ਨਿਗਰਾਨੀ ਕਰਨੀ ਹੈ।
ਹਾਲਾਂਕਿ ਇਨਾਂ ਰੁਝੇਵਿਆਂ ਦੇ ਬਾਵਜੂਦ ਉਹ ਰੈਲੀ ਦੀਆਂ ਤਿਆਰੀਆਂ ਤੇ ਇਸਨੂੰ ਸਫਲ ਬਣਾਉਣ ‘ਚ ਬਹੁਤ ਹੱਦ ਤੱਕ ਸ਼ਾਮਿਲ ਰਹਿਣਗੇ ਅਤੇ ਇਸ ਲਈ ਪਹਿਲੀ ਮੀਟਿੰਗ 8 ਦਸੰਬਰ ਨੂੰ ਬਠਿੰਡਾ ਵਿਖੇ ਕਰਨਗੇ।

468 ad

Submit a Comment

Your email address will not be published. Required fields are marked *