ਪਰਦੀਪ ਸਿੰਘ ਸੰਗਤਪੁਰ ਸੋਢੀਆ ਯੂਥ ਅਕਾਲੀ ਦਲ (ਅ) ਦੇ ਮੁੱਖ ਦਫ਼ਤਰ ਦੇ ਇੰਨਚਾਰਜ ਹੋਣਗੇ

Pardeep Singhਫ਼ਤਹਿਗੜ੍ਹ ਸਾਹਿਬ, 7 ਜਨਵਰੀ (ਪੀ ਡੀ ਬਿਊਰੋ) “ਸ਼ ਪਰਦੀਪ ਸਿੰਘ ਸੰਗਤਪੁਰ ਸੋਢੀਆ ਜੋ ਬੀਤੇ ਕਈ ਸਾਲਾਂ ਤੋਂ ਬਹੁਤ ਹੀ ਸਿੱਦਤ, ਸੂਝਵਾਨਤਾ ਅਤੇ ਦੂਰਅੰਦੇਸ਼ੀ ਨਾਲ ਪਾਰਟੀ ਸੋਚ ਅਤੇ ਨੀਤੀਆ ਨੂੰ ਸੋæਸ਼ਲ ਸਾਈਟਾਂ ਅਤੇ ਫੇਸਬੁੱਕ ਦੀ ਸਹੀ ਦਿਸ਼ਾਂ ਵੱਲ ਵਰਤੋ ਕਰਦੇ ਹੋਏ ਕੌਮਾਂਤਰੀ ਪੱਧਰ ਤੇ ਪ੍ਰਚਾਰਦੇ ਵੀ ਆ ਰਹੇ ਹਨ ਅਤੇ ਸਿੱਖਾਂ ਦੇ ਸੰਕਿਆ ਨੂੰ ਦੂਰ ਵੀ ਕਰਦੇ ਆ ਰਹੇ ਹਨ ਅਤੇ ਜਿਨ੍ਹਾਂ ਨੂੰ ਪੰਜਾਬ ਦੀ ਸਿੱਖ ਸਿਆਸਤ, ਨੌਜ਼ਵਾਨੀ ਦੇ ਖਿਆਲਾਤਾਂ ਆਦਿ ਦੀ ਭਰਪੂਰ ਵਾਕਫੀਅਤ ਹੈ। ਉਹਨਾਂ ਦੀਆਂ ਨਿਰਸਵਾਰਥ, ਅਣਥੱਕ ਸੇਵਾਵਾਂ ਦੇਣ ਦੀ ਬਦੌਲਤ “ਯੂਥ ਅਕਾਲੀ ਦਲ (ਅ)” ਦੇ ਕਿਲ੍ਹਾ ਸ਼ ਹਰਨਾਮ ਸਿੰਘ ਵਿਖੇ ਕੁਝ ਦਿਨ ਪਹਿਲੇ ਸਥਾਪਿਤ ਕੀਤੇ ਗਏ ਦਫ਼ਤਰ ਦੇ ਇੰਨਚਾਰਜ ਨਿਯੁਕਤ ਕੀਤਾ ਜਾਂਦਾ ਹੈ । ਇਹ ਦਫ਼ਤਰ ਆਧੁਨਿਕ ਸਹੂਲਤਾਂ, ਵੈਬਸਾਈਟ, ਇੰਟਰਨੈਟ, ਫੇਸਬੁੱਕ ਆਦਿ ਨਾਲ ਲੈਸ ਹੈ । ਦੇਸ਼-ਵਿਦੇਸ਼ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੋਚ ਅਨੁਸਾਰ ਕੰਮ ਕਰਨ ਵਾਲੀ ਨੌਜਵਾਨੀ ਨੂੰ ਇਹ ਅਪੀਲ ਹੈ ਕਿ ਉਹ ਯੂਥ ਅਕਾਲੀ ਦਲ (ਅ) ਦੀ ਫੇਸਬੁੱਕ ਐਡਰੈਸ https://www.facebook.com/Simranjit-singh-maan-international-sikh-leader-981559581868869/  ਅਤੇ ਜੀਮੇਲ ਐਡਰੈਸ socialmediawingsada@gmail.com ਨਾਲ ਨਿਰੰਤਰ ਜੁੜੇ ਰਹਿਣ ਅਤੇ ਸ਼ ਪਰਦੀਪ ਸਿੰਘ ਸੰਗਤਪੁਰ ਸੋਢੀਆ ਨਾਲ ਨਿਰੰਤਰ ਸੰਪਰਕ ਬਣਾਈ ਰੱਖਣ । ਇਹ ਉਪਰੋਕਤ ਨਿਯੁਕਤੀ ਪਾਰਟੀ ਪ੍ਰਧਾਨ ਸ਼ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤੀ ਗਈ ।”

ਇਹ ਜਾਣਕਾਰੀ ਅੱਜ ਇਥੇ ਪ੍ਰੈਸ ਲਈ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ਼ ਇਕਬਾਲ ਸਿੰਘ ਟਿਵਾਣਾ ਨੇ ਦਿੱਤੀ ।

468 ad

Submit a Comment

Your email address will not be published. Required fields are marked *