ਪਤਾ ਹੀ ਨਹੀਂ ਲੱਗਦਾ ਏਲੀਅਨ ਹੈ ਜਾਂ ਬੱਚਾ!

ਅੰਮ੍ਰਿਤਸਰ : ਅੰਮ੍ਰਿਤਸਰ ‘ਚ ਡਾਕਟਰਾਂ ਦੀ ਟੀਮ ਨੇ ਇਕ ਅਜਿਹੇ ਬੱਚੇ ਦਾ ਆਪਰੇਸ਼ਨ ਕੀਤਾ ਹੈ ਜਿਸ ਦੇ ਸਿਰ ਦਾ ਭਾਰ ਪੰਜ ਕਿੱਲੋ ਦੇ ਬਰਾਬਰ ਹੈ। ਜੰਮੂ ਦਾ ਰਹਿਣ ਵਾਲਾ Alianਇਹ ਵਿਲੱਖਣ ਬੱਚਾ ਸਾਧੂ ਇਕ ਖਾਸ ਤਰ੍ਹਾਂ ਦੀ ਬੀਮਾਰੀ ਨਾਲ ਪੀੜਤ ਹੈ। ਸੱਤ ਮਹੀਨੇ ਦਾ ਇਹ ਬੱਚਾ ਵੇਖਣ ਵਿਚ ਏਲੀਅਨ ਜਾਪਦਾ ਹੈ। ਡਾਕਟਰਾਂ ਮੁਤਾਬਕ ਇਕ ਲੰਮੇ ਇਲਾਜ ਤੋਂ ਬਾਅਦ ਇਹ ਬੱਚਾ ਨਾਰਮਲ ਹੋ ਜਾਵੇਗਾ। ਦਰਅਸਲ ਇਸ ਬੱਚੇ ਦੇ ਜਨਮ ਤੋਂ ਬਾਅਦ ਇਸ ਦੇ ਸਿਰ ‘ਚ ਪਾਣੀ ਇਕੱਠਾ ਹੋ ਗਿਆ ਸੀ ਜਿਸ ਕਰਕੇ ਇਸ ਦਾ ਸਿਰ ਇਕ ਆਮ ਬੱਚੇ ਤੋਂ ਕਿਤੇ ਜ਼ਿਆਦਾ ਵੱਡਾ ਹੈ। 
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮਰੀਜ਼ਾਂ ਦੀ ਗਿਣਤੀ ਹੁਣ ਭਾਰਤ ਵਿਚ ਵੱਧਦੀ ਜਾ ਰਹੀ ਹੈ। ਇਥੇ ਖਾਸ ਤੌਰ ‘ਤੇ ਉਸ ਡਾਕਟਰੀ ਟੀਮ ਦੀ ਸ਼ਲਾਘਾ ਕਰਨੀ ਬਣਦੀ ਹੈ ਜਿਸ ਨੇ ਇਸ ਗਰੀਬ ਬੱਚੇ ਸਾਧੂ ਦੇ ਇਲਾਜ ਲਈ ਪਰਿਵਾਰ ਕੋਲੋਂ ਇਕ ਪੈਸਾ ਵੀ ਨਹੀਂ ਲਿਆ।

468 ad