ਪਤਨੀ ਨੇ ਚਲਾਈ ਕਾਰ, ਪਤੀ ਨੇ ਦੇ ਦਿੱਤਾ ਤਲਾਕ

ਦੁਬਈ- ਸਾਊਦੀ ਅਰਬ ‘ਚ ਕਾਰ ਚਲਾਉਣ ਦੇ ਵੀਡੀਓ ਨਾਲ ਪਤੀ ਨੂੰ ਹੈਰਾਨ ਕਰਨ ਦੀ ਕੋਸ਼ਿਸ਼ ਇਕ ਔਰਤ ਨੂੰ ਉਲਟੀ ਪੈ ਗਈ। ਉਸ ਦੇ Drivingਪਤੀ ਨੇ ਦੇਸ਼ ‘ਚ ਔਰਤਾਂ ਦੇ ਵਾਹਨ ਚਲਾਉਣ ‘ਤੇ ਲੱਗੀ ਪਾਬੰਦੀ ਦੀ ਉਲੰਘਣਾ ਕਰਨ ਅਤੇ ਸਮਾਜਿਕ ਪਰੰਪਰਾਵਾਂ ਨੂੰ ਤੋੜਨ ਲਈ ਉਸ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ ਹੈ। ਦੇਸ਼ ਦੇ ਪੂਰਬੀ ਸੂਬੇ ਦੇ ਇਕ ਵਿਅਕਤੀ ਨੂੰ ਉਸ ਦੀ ਪਤਨੀ ਨੇ ਕਾਰ ਚਲਾਉਣ ਵਾਲਾ ਆਪਣਾ ਵੀਡੀਓ ਮੋਬਾਈਲ ਐਪਲੀਕੇਸ਼ਨ ਵਟਸਐੱਪ ‘ਤੇ ਉਸ ਦੇ ਮੋਬਾਈਲ ‘ਤੇ ਭੇਜਿਆ। ਵਿਅਕਤੀ ਦੀ ਪਤਨੀ ਇਸ ਨਾਲ ਆਪਣੇ ਪਤੀ ਨੂੰ ਹੈਰਾਨ ਕਰਨਾ ਚਾਹੁੰਦੀ ਸੀ। ਇਕ ਨਿਊਜ ਅਨੁਸਾਰ ਉਹ ਵਿਅਕਤੀ ਇਸ ਲਈ ਨਾਰਾਜ਼ ਹੋਇਆ, ਕਿਉਂਕਿ ਉਸ ਦੀ ਪਤਨੀ ਨੇ ਇਹ ਫੈਸਲਾ ਉਸ ਨੂੰ ਸੂਚਿਤ ਕੀਤੇ ਬਿਨਾਂ ਕੀਤਾ। ਵਿਅਕਤੀ ਨੇ ਦਲੀਲ ਦਿੱਤੀ ਕਿ ਉਸ ਦੀ ਪਤਨੀ ਨੇ ਕਾਨੂੰਨ ਅਤੇ ਸਮਾਜਿਕ ਪਰੰਪਰਾਵਾਂ ਦਾ ਉਲੰਘਣ ਕੀਤਾ ਹੈ। ਵਿਅਕਤੀ ਨੇ ਜੱਜ ਨੂੰ ਦੱਸਿਆ ਕਿ ਉਸ ਨੇ ਵੀਡੀਓ ਕਲਿੱਪ ਦੇਖਣ ੋਤੋਂ ਬਾਅਦ ਉਸ ਨੇ ਆਪਣੀ ਪਤਨੀ ਦੀ ਕੁੱਟਮਾਰ ਨਹੀਂ ਕੀਤੀ ਸਗੋਂ ਉਸ ਨੂੰ ਸਿਰਫ ਘਰ ਤੋਂ ਚੱਲੇ ਜਾਣ ਅਤੇ ਤਲਾਕ ਦੇ ਕਾਗਜ਼ਾਤ ਤਿਆਰ ਹੋਣ ਤੱਕ ਆਪਣੇ ਪਰਿਵਾਰ ਨਾਲ ਰਹਿਣ ਲਈ ਕਹਿ ਦਿੱਤਾ।

468 ad