ਪਠਾਨਕੋਟ ਏਅਰਬੇਸ ਹਮਲੇ ”ਚ ”ਅੰਦਰਲੇ ਵਿਅਕਤੀ ਦੀ ਭੂਮਿਕਾ” ਤੋਂ ਇਨਕਾਰ

14ਪਠਾਨਕੋਟ/ਜੰਮੂ, 20 ਮਈ (ਪੀਡੀ ਬੇਉਰੋ ) ਪਠਾਨਕੋਟ ਏਅਰਬੇਸ ਅੱਤਵਾਦੀ ਹਮਲੇ ਵਿਚ ‘ਅੰਦਰਲੇ ਵਿਅਕਤੀ ਦੀ ਭੂਮਿਕਾ’ ਸਬੰਧੀ ਪਾਕਿਸਤਾਨ ਦੇ ਦੋਸ਼ਾਂ ਤੋਂ ਭਾਰਤੀ ਫੌਜ ਨੇ ਸਾਫ ਇਨਕਾਰ ਕਰਦਿਆਂ ਕਿਹਾ ਹੈ ਕਿ ਇਹ ਹਮਲਾ ਸਰਹੱਦ ਤੋਂ ਪਾਰ ਬਣਾਈ ਗਈ ਪੁਖਤਾ ਯੋਜਨਾ ਨਾਲ ਕੀਤਾ ਗਿਆ ਸੀ।
ਫੌਜ ਦੀ ਪੱਛਮੀ ਕਮਾਨ ਦੇ ਕਮਾਂਡਿੰਗ ਅਫਸਰ ਜੀ. ਓ. ਸੀ. ਇਨ ਸੀ. ਲੈਫਟੀਨੈਂਟ ਜਨਰਲ ਕੇ. ਜੇ. ਸਿੰਘ ਨੇ ਇਕ ਸਮਾਰੋਹ ਵਿਚ ਕਿਹਾ ਕਿ ਇਸ ਅੱਤਵਾਦੀ ਹਮਲੇ ਦੀ ਜਾਂਚ ਕਰਨ ਵਾਲੀ ਰਾਸ਼ਟਰੀ ਜਾਂਚ ਏਜੰਸੀ ਐੱਨ. ਆਈ. ਏ. ਨੇ ਕਿਸੇ ‘ਅੰਦਰਲੇ ਵਿਅਕਤੀ’ ਦੀ ਭੂਮਿਕਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਐੱਨ. ਆਈ. ਏ. ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਹੈ ਅਤੇ ਜਾਂਚ ਉਪਰੰਤ ਇਹ ਨਤੀਜਾ ਕੱਢਿਆ ਹੈ ਕਿ ਇਸ ਹਮਲੇ ਵਿਚ ਕਿਸੇ ਅੰਦਰਲੇ ਵਿਅਕਤੀ ਦਾ ਕੋਈ ਹੱਥ ਨਹੀਂ ਹੈ। ਪਾਕਿਸਤਾਨੀ ਟੀਮ ਦਾ ਬਿਆਨ ਗਲਤ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਵਿਚ ਪਠਾਨਕੋਟ ਏਅਰਬੇਸ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ਵਿਚ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦਾ ਨਾਂ ਸਾਹਮਣੇ ਆਇਆ ਸੀ। ਭਾਰਤ ਵਲੋਂ ਮਸੂਦ ਦੇ ਖਿਲਾਫ ਕਈ ਸਬੂਤ ਦੇਣ ਵੀ ਪਾਕਿਸਤਾਨ ਨੂੰ ਦਿੱਤੇ ਜਾ ਚੁੱਕੇ ਹਨ।

468 ad

Submit a Comment

Your email address will not be published. Required fields are marked *