ਪਟਿਆਲਾ: ਸਾਨਵੀ ਅਗਵਾ ਕਾਂਡ ਦੀ ਗੁੱਥੀ ਸੁਲਝੀ, ਮੁਲਜ਼ਮ ਗ੍ਰਿਫਤਾਰ

9ਪਟਿਆਲਾ, 9 ਮਈ ( ਜਗਦੀਸ਼ ਬਾਮਬਾ ) ਸ਼ਹਿਰ ਦੇ ਸਾਨਵੀ ਗੁਪਤਾ ਅਗਵਾ ਕਾਂਢ ਦੀ ਗੁੱਥੀ ਸੁਲਝਾਉਣ ਦਾ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਵਾਰਦਾਤ ਵਿੱਚ ਵਰਤੀਆਂ ਦੋ ਗੱਡੀਆਂ, ਦੋ ਮੋਟਰਸਾਈਕਲ ਅਤੇ ਇੱਕ 32 ਬੋਰ ਦਾ ਰਿਵਾਲਵਰ ਵੀ ਬਰਾਮਦ ਕੀਤਾ ਗਿਆ ਹੈ। ਦੋਹੇਂ ਮੁਲਜ਼ਮ ਦੀਪਕ ਕੁਮਾਰ ਅਤੇ ਅਜੇ ਵਰਮਾ ਪਟਿਆਲਾ ਦੇ ਰਹਿਣ ਵਾਲੇ ਹਨ। ਦੀਪਕ ਕੁਮਾਰ ਇੰਜੀਨੀਅਰਿੰਗ ਕਰ ਚੁੱਕਾ ਹੈ ਅਤੇ ਰੇਤਾ-ਬੱਜਰੀ ਦਾ ਕਾਰੋਬਾਰੀ ਹੈ, ਉਹ ਸਾਨਵੀ ਦੇ ਪਿਤਾ ਅਮਿਤ ਗੁਪਤਾ ਦੀ ਫਰਮ ਦਾ ਗਾਹਕ ਵੀ ਹੈ।ਪਰਿਵਾਰ ਦਾ ਵੱਡਾ ਕਾਰੋਬਾਰ ਦੇਖ ਦੀਪਕ ਦੇ ਮਨ ਵਿੱਚ ਲਾਲਚ ਆਇਆ ਅਤੇ ਉਸ ਨੇ ਗੁਪਤਾ ਪਰਿਵਾਰ ਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ। ਦੀਪਕ ਨੇ ਆਪਣੇ ਸਾਥੀ ਅਜੇ ਵਰਮਾ ਨਾਲ ਮਿਲ ਕੇ ਅਮਿਤ ਗੁਪਤਾ ਦੀ 8 ਸਾਲਾ ਬੇਟੀ ਸਾਨਵੀ ਨੂੰ ਅਗਵਾ ਕਰਨ ਦੀ ਸਾਜਿਸ਼ ਰਚੀ। ਦੋਹਾਂ ਨੇ ਮੋਟਰਸਾਈਕਲ ‘ਤੇ ਸਵਾਰ ਹੋ ਰਜਿੰਦਰਾਂ ਹਸਪਤਾਲ ਕੋਲ ਇੱਕ ਵਿਅਕਤੀ ਕੋਲੋਂ ਮੋਬਾਈਲ ਫੋਨ ਖੋਹ ਲਿਆ। ਦੀਪਕ ਨੇ ਰਿਸ਼ਤੇਦਾਰ ਕੋਲੋਂ ਮੰਗੀ ਵਰਨਾ ਕਾਰ ‘ਤੇ ਜਾਅਲੀ ਨੰਬਰ ਲਗਾਇਆ। 4 ਮਈ ਦੀ ਸਵੇਰ ਜਦੋਂ ਸਾਨਵੀ ਦੂਜੇ ਵਿਦਿਆਰਥੀਆਂ ਸਮੇਤ ਰਿਕਸ਼ੇ ‘ਤੇ ਸਵਾਰ ਹੋ ਕੇ ਸਕੂਲ ਜਾ ਰਹੀ ਸੀ ਤਾਂ ਸ਼ਰੇਆਮ ਉਸ ਨੂੰ ਅਗਵਾ ਕਰ ਲਿਆ। ਖੋਹੇ ਹੋਏ ਫੋਨ ਤੋਂ ਕਾਲ ਕਰਕੇ ਪਰਿਵਾਰ ਤੋਂ 50 ਲੱਖ ਦੀ ਫਿਰੌਤੀ ਮੰਗੀ। ਸਾਨਵੀ ਦੇ ਹੱਥ ਪੈਰ ਬੰਨ੍ਹ ਕੇ ਇੱਕ ਗੋਦਾਮ ਵਿੱਚ ਛੱਡ ਦਿੱਤਾ। ਖੁਦ ਮੋਟਰਸਾਈਕਲ ਤੋਂ ਸਵਾਰ ਹੋ ਕੇ ਉੱਥੋਂ ਚਲੇ ਗਏ।
ਇਸ ਦੌਰਾਨ ਪੁਲਿਸ ਨੇ ਸ਼ਹਿਰ ਤੋਂ ਜਾਣ-ਆਉਣ ਵਾਲੇ ਸਾਰੇ ਰਸਤੇ ਸੀਲ ਕਰ ਦਿੱਤੇ। ਦੋਹਾਂ ਨੇ ਖੁਦ ਹੀ 4 ਮਈ ਨੂੰ ਦੁਪਹਿਰ 2 ਵਜੇ ਪਰਿਵਾਰ ਨੂੰ ਖਬਰ ਦਿੱਤੀ ਕਿ ਸਾਨਵੀ ਸੂਲਰ ਇਲਾਕੇ ਵਿੱਚ ਹੈ। ਜਾਣਕਾਰੀ ਦੇਣ ਮਗਰੋਂ ਖੁਦ ਫਰਾਰ ਹੋ ਗਏ। ਪੁਲਿਸ ਨੇ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਅਗਵਾਕਾਰਾਂ ਨੂੰ ਫੜ੍ਹਿਆ। ਦੋਹੇਂ ਪਟਿਆਲਾ ਤੋਂ ਫਰਾਰ ਹੋਣ ਦੀ ਤਾਕ ਵਿੱਚ ਸਨ, ਪਰ ਪੁਲਿਸ ਨੇ ਲੱਕੜ ਮੰਡੀ ਚੌਂਕ ਤੋਂ ਗ੍ਰਿਫਤਾਰ ਕਰ ਲਏ।

468 ad

Submit a Comment

Your email address will not be published. Required fields are marked *