ਪਟਿਆਲਾ ‘ਚ ਨਾਮੀ ਨੇਤਾਵਾਂ ਨੂੰ ਹਰਾ ਕੇ ਆਪ ਨੇਤਾ ਧਰਮਵੀਰ ਗਾਂਧੀ ਜਿੱਤੇ

ਪਟਿਆਲਾ—ਪਟਿਆਲਾ ਵਿਚ ਵਿਦੇਸ਼ ਰਾਜ ਮੰਤਰੀ ਤੇ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਅਤੇ ਅਕਾਲੀ-ਭਾਜਪਾ ਗਠਜੋੜ ਦੇ ਨੇਤਾ ਦੀਪਇੰਦਰ ਸਿੰਘ ਢਿੱਲੋ ਵਰਗੇ ਨਾਮੀ Gandhiਨੇਤਾਵਾਂ ਨੂੰ ਹਰਾ ਕੇ ਪਹਿਲੀ ਵਾਰ ਰਾਜਨੀਤੀ ਵਿਚ ਕਦਮ ਰੱਖਣ ਵਾਲੇ ਆਮ ਆਦਮੀ ਪਾਰਟੀ ਦੇ ਨੇਤਾ ਧਰਮਵੀਰ ਗਾਂਧੀ 20942 ਵੋਟਾਂ ਦੇ ਫਰਕ ਨਾਲ ਜਿੱਤ ਗਏ ਹਨ। ਇਸ ਸੀਟ ‘ਤੇ ਮੁੱਖ ਮੁਕਾਬਲਾ ਇਨ੍ਹਾਂ ਤਿੰਨਾਂ ਨੇਤਾਵਾਂ ਦਰਮਿਆਨ ਹੀ ਹੈ।
ਪਟਿਆਲਾ ਲੋਕ ਸਭਾ ਸੀਟ ਤੋਂ 1999 ਤੋਂ ਹੀ ਕਾਂਗਰਸ ਦੀ ਪ੍ਰਨੀਤ ਕੌਰ ਲਗਾਤਾਰ ਚੋਣ ਜਿੱਤਦੀ ਆ ਰਹੀ ਸੀ ਜਦੋਂ ਕਿ ਅਕਾਲੀ ਦਲ ਨੇ ਇਸ ਵਾਰ ਕਾਂਗਰਸ ਛੱਡ ਕੇ ਦਲ ਵਿਚ ਸ਼ਾਮਲ ਹੋਏ ਦੀਪਇੰਦਰ ਸਿੰਘ ਢਿੱਲੋਂ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਇਸ ਵਾਰ ਚੋਣਾਂ ਵਿਚ ਲੋਕਾਂ ਦੀ ਸਭ ਤੋਂ ਜ਼ਿਆਦਾ ਨਜ਼ਰਾਂ ਆਮ ਆਦਮੀ ਪਾਰਟੀ ਦੇ ਡਾ. ਧਰਮਵੀਰ ਗਾਂਧੀ ‘ਤੇ ਟਿਕੀਆਂ ਹੋਈਆਂ ਸਨ ਅਤੇ ਉਮੀਦ ਅਨੁਸਾਰ ਇਨ੍ਹਾਂ ਚੋਣਾਂ ਦੇ ਨਤੀਜੇ ਵੀ ਉਨ੍ਹਾਂ ਦੇ ਪੱਖ ਵਿਚ ਹੀ ਆਏ ਹਨ। ਮੌਜੂਦਾ ਸੂਬਾ ਸਰਕਾਰ ਅਤੇ ਕੇਂਦਰੀ ਸਰਕਾਰ ਤੋਂ ਨਾਰਾਜ਼ ਲੋਕਾਂ ਦੀ ਜ਼ੁਬਾਨ ‘ਤੇ ਚੋਣ ਪ੍ਰਚਾਰ ਦੌਰਾਨ ਤੇ ਵੋਟਿੰਗ ਹੋਣ ਤੋਂ ਇਹੀ ਸੀ ਕਿ ਇਸ ਵਾਰ ਲੋਕ ਦੋਨੋਂ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਕਾਰ ਕੇ ਤੀਜੇ ਬਦਲ ਆਪ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣਗੇ ਅਤੇ ਲੋਕਾਂ ਨੇ ਆਪਣਾ ਕਿਹਾ ਸੱਚ ਕਰ ਦਿਖਾਇਆ। ਹੁਣ ਦੇਖਣਾ ਇਹ ਹੈ ਕਿ ਧਰਮਵੀਰ ਗਾਂਧੀ ਲੋਕਾਂ ਦੀਆਂ ਉਮੀਦਾਂ ‘ਤੇ ਕਿੰਨੇਂ ਖਰ੍ਹੇ ਉਤਰਦੇ ਹਨ।

468 ad