ਪਟਵਾਰੀਆਂ ਵੱਲੋਂ ਮੰਗਾਂ ਨੂੰ ਲੈ ਕੇ ਰੋਸ ਧਰਨਾ

FDK 6

ਫ਼ਰੀਦਕੋਟ, 11 ਮਈ (ਜਗਦੀਸ਼ ਕੁਮਾਰ ਬਾਂਬਾ ) ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਫਰੀਦਕੋਟ ਵੱਲੋਂ ਰੈਵੀਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਫੈਸਲੇ ਅਨੁਸਾਰ ਮਿੰਨੀ ਸਕੱਤਰੇਤ ਵਿਖੇ ਰੋਸ ਧਰਨਾ ਦਿੱਤਾ ਗਿਆ। ਸੁਰਜੀਤ ਸਿੰਘ ਬਰਾੜ ਅਤੇ ਜਸਪਾਲ ਸਿੰਘ ਸੰਧੂ ਦੀ ਅਗਵਾਈ ‘ਚ ਦਿੱਤੇ ਗਏ ਧਰਨੇ ਦੌਰਾਨ ਫਰੀਦਕੋਟ ਜਿਲ•ੇ ਦੇ ਪਟਵਾਰੀ ਅਤੇ ਕਾਨੂੰਗੋ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਦੌਰਾਨ ਉਨ•ਾਂ ਮੰਗਾਂ ਨਾ ਮੰਨੇ ਜਾਣ ‘ਤੇ ਅਗਲੇ ਸੰਘਰਸ਼ ਤੀ ਰਣਨੀਤੀ ਉਲੀਕਣ ਲਈ 14 ਮਈ ਨੂੰ ਲੁਧਿਆਣਾ ਵਿਖੇ ਮੀਟਿੰਗ ਕਰਨ ਦਾ ਫੈਸਲਾ ਕੀਤਾ। ਯੂਨੀਅਨ ਆਗੂ ਸੁਰਜੀਤ ਸਿੰਘ, ਸਿਕੰਦਰ ਸਿੰਘ ਅਤੇ ਬਿੱਕਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਟਵਾਰੀ ਵਰਗ ਦੀਆਂ ਮੰਗਾਂ ਸੰੰਬੰਧੀ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਪਟਵਾਰ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮਾਲ ਵਿਭਾਗ ਵੱਲੋਂ ਪ੍ਰਵਾਨਗੀ ਦੇਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾ ਰਹੀਆਂ। ਉਹਨਾਂ ਮੰਗ ਕੀਤੀ ਕਿ ਸਾਲ 1996 ਤੋਂ ਬਾਅਦ ਸੀਨੀਅਰ ਸਕੇਲ ਖਤਮ ਕੀਤੇ ਜਾਣ ਕਾਰਨ ਇੱਕ ਟਾਈਮ ਭਰਤੀ ਪਟਵਾਰੀਆਂ ਦੀ ਤਨਖਾਹ ਦੀ ਤਰੁੱਟੀ ਦੂਰ ਕੀਤੀ ਜਾਵੇ, ਪਟਵਾਰੀਆਂ ਨੂੰ ਟਾਈਮ ਸਕੇਲ ਦਿੱਤਾ ਜਾਵੇ, 15 ਸਾਲ ਦੀ ਸਰਵਿਸ ਉਪਰੰਤ ਕਾਨੂੰਗੋ ਦਾ ਗਰੇਡ 25, ਸਾਲ ਦੀ ਸਰਵਿਸ ਉਪਰੰਤ ਨਾਇਬ ਤਹਿਸੀਲਦਾਰ ਦਾ ਗਰੇਡ 30 ਅਤੇ ਸਾਲ ਦੀ ਸਰਵਿਸ ਉਪਰੰਤ ਤਹਿਸੀਲਦਾਰ ਦਾ ਗਰੇਡ ਦਿੱਤਾ ਜਾਵੇ। ਪੁਲੀਸ ਕੇਸਾਂ ਵਿੱਚ ਪਟਵਾਰੀਆਂ ਵਿਰੁੱਧ ਕੋਈ ਵੀ ਕਾਰਵਾਈ, ਵਿਭਾਗੀ ਪੜਤਾਲ ਤੋਂ ਬਿਨਾਂ ਨਾ ਕੀਤੀ ਜਾਵੇ। ਇਸ ਸੰਬੰਧੀ ਗ੍ਰਹਿ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ, ਕਾਨੂੰਗੋ ਪੱਧਰ ‘ਤੇ ਕੰਮ ਦੀ ਬਹੁਤਾਤ ਹੋਣ ਕਾਰਨ ਕਾਨੂੰਗੋ ਸਰਕਲ ਛੋਟੇ ਕੀਤੇ ਜਾਣ। ਪੰਜ ਪਟਵਾਰੀ ਹਲਕਿਆਂ ਪਿੱਛੇ ਇੱਕ ਕਾਨੂੰਗੋ ਨਿਯੁਕਤੀ ਕੀਤੀ ਜਾਵੇ, ਨਵੇਂ ਬਣੇ ਜਿਲਿ•ਆਂ ਅਤੇ ਤਹਿਸੀਲਾਂ ਵਿੱਚ ਦਫ਼ਤਰ ਕਾਨੂੰਗੋ, ਸਹਾਇਕ ਦਫ਼ਤਰ ਕਾਨੂੰਗੋ ਦੀ ਨਿਯੁਕਤੀ ਕੀਤੀ ਜਾਵੇ ਤੇ ਇਸ ਦੀ ਮੰਨਜੂਰੀ ਦਿੱਤੀ ਜਾਵੇ। ਪਟਵਾਰੀਆਂ ਨੂੰ ਕੰਪਿਊਟਰ ਮੁਹੱਈਆ ਕਰਵਾਏ ਜਾਣ ਤਾਂ ਜੋ ਪਟਵਾਰੀ ਡਾਟਾ ਐਂਟਰੀ ਦਾ ਕੰਮ ਆਪ ਕਰ ਸਕਣ। ਜਨਵਰੀ 2004 ਤੋਂ ਮਗਰੋਂ ਭਰਤੀ ਪਟਵਾਰੀਆਂ ਦੀ ਭਰਤੀ ਸੰਬੰਧੀ ਪ੍ਰਕਿਰਿਆ ਤੁਰੰਤ ਮੁਕੰਮਲ ਕੀਤੀ ਜਾਵੇ। ਡਿਪਟੀ ਕਮਿਸ਼ਨਰ ਦਫ਼ਤਰਾਂ ਵਿੱਚ ਡੀ.ਆਰ.ਏ. ਦੀਆਂ ਦੋ ਆਸਾਮੀਆਂ ਉੱਪਰ ਕਾਨੂੰਗੋਜ਼ ਵਿੱਚੋਂ ਪਦਉੱਨਤ ਕਰਕੇ ਤਾਇਨਾਤੀ ਕੀਤੀ ਜਾਵੇ। ਇਸ ਮੌਕੇ ਪਟਵਾਰੀ ਭਗਵਾਨ ਸਿੰਘ, ਜਗਦੀਸ਼ ਕੁਮਾਰ, ਬਲਵਿੰਦਰ ਸਿੰਘ, ਜਗਮੇਲ ਸਿੰਘ, ਬਲਵੰਤ ਸਿੰਘ, ਰਜਿੰਦਰ ਸਿੰਘ, ਭੁਪਿੰਦਰ ਸਿੰਘ ਅਤੇ ਨਿਰਮਲ ਸਿੰਘ ਆਦਿ ਵੀ ਹਾਜਰ ਸਨ।

468 ad

Submit a Comment

Your email address will not be published. Required fields are marked *