ਨੌਜਵਾਨ ਨੇ ਮੋਦੀ ਵਲ ਜੁੱਤੀ ਸੁੱਟੀ

ਨੌਜਵਾਨ ਨੇ ਮੋਦੀ ਵਲ ਜੁੱਤੀ ਸੁੱਟੀ

ਇਲਾਹਾਬਾਦ ‘ਚ ਸਭਾ ਨੂੰ ਸੰਬੋਧਨ ਕਰਨ ਪਹੁੰਚੇ ਨਰਿੰਦਰ ਮੋਦੀ ਨੂੰ ਕਾਫੀ ਗੁੱਸੇ ਦਾ ਸਾਹਮਣਾ ਕਰਨਾ ਪਿਆ। ਪਰੇਡ ਮੈਦਾਨ ਵਿਚ ਹੋਈ ਚੋਣ ਸਭਾ ਨੂੰ ਸੰਬੋਧਨ ਕਰਨ ਪਹੁੰਚੇ ਨਰਿੰਦਰ ਮੋਦੀ ਵਲ ਇਕ ਨੌਜਵਾਨ ਨੇ ਜੁੱਤੀ ਸੁੱਟ ਦਿੱਤੀ। ਹਾਲਾਂਕਿ ਇਹ ਮੰਚ ਤੋਂ ਪਹਿਲਾਂ ਹੀ ਡਿੱਗ ਗਈ। ਮੁਲਜ਼ਮ ਨੇ ਨਾ-ਨਾ ਮੋਦੀ ਦੇ ਨਾਅਰੇ ਵੀ ਲਗਾਏ। ਨਾਰਾਜ਼ ਭਾਜਪਾ ਵਰਕਰਾਂ ਨੇ ਜੁੱਤੀ ਸੁੱਟਣ ਵਾਲੇ ਨੌਜਵਾਨ ਦੀ ਚੰਗੀ ਕੁੱਟਮਾਰ ਕੀਤੀ ਤੇ ਬਾਅਦ ਵਿਚ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਮੁਲਜ਼ਮ ਦੀ ਪਛਾਣ ਤੇਜ ਪ੍ਰਤਾਪ ਸਿੰਘ ਦੇ ਤੌਰ ‘ਤੇ ਹੋਈ ਹੈ।

468 ad