ਨੇਪਾਲੀ ਪੱਤਰਕਾਰ ਐਸੋਸੀਏਸ਼ਨ ਵਲੋਂ ਨੇਪਾਲ ਦੇ ਭੁਚਾਲ ਪੀੜਤਾਂ ਲਈ ਫੰਡ ਰੇਜ਼ਿੰਗ ਡਿਨਰ

Nepali Journalist Assosiation  prog.ਕੈਲੀਫੋਰਨੀਆ(ਹੁਸਨ ਲੜੋਆ ਬੰਗਾ)- ਨੇਪਾਲ ਵਿੱਚ ਉੱਪਰੋ-ਥੱਲੀ ਆਏ ਦੋ ਭੁਚਾਲਾਂ ਨੇ ਸੈਂਕੜਿਆਂ ਲੋਕਾਂ ਦੀ ਜਾਨ ਲਈ ਅਤੇ ਨੇਪਾਲ ਦੀ ਭਾਰੀ ਤਬਾਹੀ ਹੋਈ। ਭਾਰੀ ਔਕੜਾਂ ਦੇ ਬਾਵਜੂਦ ਕੁਝ ਵਰੇ ਪਹਿਲਾਂ ਸਿਵਲ ਵਾਰ ਵਿੱਚੋਂ ਨਿੱਕਲੇ ਨੇਪਾਲੀਆਂ ਨੇ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਸਤੰਬਰ ਦੇ ਮਹੀਨੇ ਵਿੱਚ ਆਪਣਾ ਨਵਾਂ ਸੰਵਿਧਾਨ ਮਨਜ਼ੂਰ ਕੀਤਾ। ਇਸ ਸੰਵਿਧਾਨ ਵਿੱਚ ਨੇਪਾਲ ਨੂੰ ‘ਹਿੰਦੂ ਦੇਸ਼’ ਦੀ ਥਾਂ ‘ਤੇ ‘ਸੈਕੂਲਰ ਦੇਸ਼’ ਐਲਾਨਿਆ ਗਿਆ ਹੈ। ਭਾਰਤ ਵਲੋਂ ਨੇਪਾਲ ਤੇ ਥੋਪੀ ਗਈ ਅਣਐਲਾਨੀ ਨਾਕਾਬੰਦੀ ਖਿਲਾਫ ਨੇਪਾਲੀ ਲੋਕਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਇਸ ਸਬੰਧ ਚ ਨਿਊਯਾਰਕ ਦੇ ਕੁਈਨਜ਼ ਸਥਿਤ ਗੁਲਸ਼ਨ ਟੈਰਿਸ ਹਾਲ ਵਿਖੇ ਨੇਪਲੀਜ਼ ਅਮੈਰਿਕਨ ਜਰਨਲਿਸਟ ਅਸੋਸੀਏਸ਼ਨ ਵਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸਦਾ ਮਕਸਦ ਨੇਪਾਲ ਦੇ ਭੁਚਾਲ ਪੀੜਤਾਂ ਲਈ ਆਰਥਕ ਮਦਦ ਇਕੱਠੀ ਕਰਨਾ ਸੀ। ਇਸ ਫੰਡਰੇਜ਼ਰ ਸਮਾਗਮ ਵਿੱਚ 500 ਦੇ ਕਰੀਬ ਨੇਪਾਲੀ ਮੂਲ ਦੇ ਲੋਕਾਂ ਨੇ ਹਿੱਸਾ ਲਿਆ। ਸਮਾਗਮ ਦੌਰਾਨ ਨੇਪਾਲੀ ਭਾਈਚਾਰੇ ਨੇ ਜਿੱਥੇ ਨੇਪਾਲ ਖਿਲਾਫ ਭਾਰਤੀ ਨੀਤੀਆਂ ਦਾ ਵਿਰੋਧ ਕੀਤਾ, ਉੱਥੇ ਨੇਪਾਲ ਅਰਥਕੁਏਕ ਰਿਲੀਫ ਅਤੇ ਨੇਪਾਲ ਵਿੱਚ ਜਾ ਕੇ ਕੰਮ ਕਰਨ ਵਾਲੇ ਪੱਤਰਕਾਰਾਂ ਲਈ ਇੱਕ ਐਮਰਜੈਂਸੀ ਫੰਡ ਦੀ ਸਥਾਪਨਾ ਕੀਤੀ ਗਈ, ਜਿਸ ਲਈ ਫੰਡ ਇਕੱਤਰ ਕੀਤਾ ਗਿਆ। ਰੋਜ਼ਾਨਾਂ ਵਰਤੋਂ ‘ਚ ਆਉਣ ਵਾਲੀਆਂ ਜ਼ਰੂਰੀ ਵਸਤਾਂ ਦੀ ਕਿੱਲਤ ਨਾਲ ਜੂਝ ਰਹੇ ਨੇਪਾਲ ਵਾਸੀਆਂ ਨਾਲ ਇਸ ਔਖੀ ਘੜੀ ਵਿੱਚ ਸਿੱਖ ਭਾਈਚਾਰੇ ਨੇ ਹਾਅ ਦਾ ਨਾਅਰਾ ਮਾਰਿਆ। ਵਾਸਿੰਗਟਨ ਤੋਂ ਡਾæ ਅਮਰਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਸਿੱਖ ਡੈਲੀਗੇਸ਼ਨ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਡੈਲੀਗੇਸ਼ਨ ਵਿੱਚ ਡਾæ ਰਣਜੀਤ ਸਿੰਘ, ਸ਼ ਸੁਖਜਿੰਦਰ ਸਿੰਘ, ਡਾæ ਅਰਵਿੰਦਰ ਸਿੰਘ ਅਤੇ ਹੋਰ ਸਿੱਖ ਆਗੂ ਸ਼ਾਮਲ ਸਨ। ਸਿੱਖ ਆਗੂਆਂ ਨੇ ਭਾਰਤ ਵੱਲੋਂ ਨੇਪਾਲ ਤੇ ਥੋਪੀ ਨਾਕਬੰਦੀ ਦੀ ਵਿਰੋਧਤਾ ਕੀਤੀ ਅਤੇ ਨੇਪਾਲੀ ਭਾਈਚਾਰੇ ਦੇ ਹੱਕ ਵਿੱਚ ਖੜਨ ਦਾ ਭਰੋਸਾ ਦਿੱਤਾ। ਡਾæ ਅਮਰਜੀਤ ਸਿੰਘ ਨੇ ਕਿਹਾ ਨੇਪਾਲ ਵਲੋਂ ਹਿੰਦੂ ਰਾਸ਼ਟਰਵਾਦ ਨੂੰ ਛੱਡ ਕੇ ਇੱਕ ਜਮਹੂਰੀ ਮੁਲਕ ਬਣਨ ਤੇ ਭਾਰਤ ਦਾ ਵਿਰੋਧ ਨੇਪਾਲ ਦੇ ਅੰਦਰੂਨੀ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਹੈ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਹੈ। ਉਹਨਾਂ ਨੇ ਸਿੱਖ ਕੌਮ ਵੱਲੋਂ ਹਰ ਸੰਭਵ ਸ਼ਹਿਯੋਗ ਦੇਣ ਦਾ ਭਰੋਸਾ ਦਿੱਤਾ। ਲਗਭਗ ਚਾਰ ਘੰਟੇ ਚੱਲੇ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਦੀ ਵਾਹ-ਵਾਹੀ ਘੱਟੀ। ਨੇਪਾਲ ਦੇ ਪ੍ਰਸਿੱਧ ਕਲਾਕਾਰ ਮਨੋਜ ਗਾਜੁਰੇਲ ਨੇ ਨਰਿੰਦਰ ਮੋਦੀ ਦਾ ਭੇਸ ਬਣਾ ਕੇ ਉਸਦੀਆਂ ਨੇਪਾਲ ਵਿਰੋਧੀ ਹਰਕਤਾਂ ਦਾ ਮਜ਼ਾਕ ਉਡਾਇਆ। ਨਰਿੰਦਰ ਮੋਦੀ ਤੇ ਸਿੱਧੇ ਵਿਅੰਗ ਰਾਹੀਂ ਮਨੋਜ ਨੇ ਨਰਿੰਦਰ ਮੋਦੀ ਵਲੋਂ ਨੇਪਾਲ ਨਾਲ ਰੋਟੀ ਬੇਟੀ ਅਤੇ ਸੱਭਿਆਚਾਰ ਦੀ ਸਾਂਝ ਦੇ ਕੀਤੇ ਵਾਅਦੇ ਤੋਂ ਮੂੰਹ ਫੇਰਨ ਦਾ ਨੋਟਿਸ ਲਿਆ। ਵਿਰੋਧ ਜਤਾਉਣ ਦੇ ਇਸ ਵਿਅੰਗਆਤਮਕ ਤਰੀਕੇ ਨੇ ਹਾਜ਼ਰੀਨ ਨੂੰ ਖਾਸਾ ਪ੍ਰਭਾਵਿਤ ਕੀਤਾ। ਨੇਪਲੀਜ਼ ਅਮੈਰਿਕਨ ਜਰਨਲਿਸਟ ਅਸੋਸੀਏਸ਼ਨ ਨੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਿੱਖ ਡੈਲੀਗੇਸ਼ਨ ਦਾ ਧੰਨਵਾਦ ਕੀਤਾ।

468 ad

Submit a Comment

Your email address will not be published. Required fields are marked *