ਨੇਤਾ ਜੀ ਸ਼ੁਬਾਸ਼ ਚੰਦਰ ਦੀ ਮੌਤ ਤੋਂ ਉੱਠਿਆ ਪਰਦਾ, ਜਹਾਜ਼ ਹਾਦਸੇ ਤੋਂ ਬਆਦ ਹੋਈ ਸੀ ਮੌਤ

ਨੇਤਾ ਜੀ ਸ਼ੁਬਾਸ਼ ਚੰਦਰ ਬੋਸ ਦਾ ਆਖਰੀ ਸਮੇਂ ਇਲਾਜ ਕਰਨ ਵਾਲਾ ਡਾ: ਯੌਸ਼ਮੀ

ਨੇਤਾ ਜੀ ਸ਼ੁਬਾਸ਼ ਚੰਦਰ ਬੋਸ ਦਾ ਆਖਰੀ ਸਮੇਂ ਇਲਾਜ ਕਰਨ ਵਾਲਾ ਡਾ: ਯੌਸ਼ਮੀ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੌਤ ‘ਤੇ ਅੱਜ ਤੱਕ ਰਹੱਸ ਕਾਇਮ ਹੈ। ਇਸ ਰਹੱਸ ਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹੋਏ ਬਰਤਾਨੀਆਂ ਦੀ ਇਕ ਵੈੱਬਸਾਈਟ ਬੋਸਫਾਈਲਜ਼ ਨੇ ਕੁਝ ਕਥਿਤ ਚਸ਼ਮਦੀਦ ਗਵਾਹਾਂ ਦੇ ਬਿਆਨ ਜਾਰੀ ਕੀਤੇ ਹਨ, ਜਿਸ ਅਨੁਸਾਰ ਸੁਤੰਤਰਤਾ ਸੰਗਰਾਮੀ ਦਾ ਦਿਹਾਂਤ ਤਾਈਵਾਨ ਵਿਚ ਹੋਏ ਜਹਾਜ਼ ਹਾਦਸੇ ਵਿਚ ਹੀ ਹੋਇਆ ਸੀ। ਪੰਜ ਚਸ਼ਮਦੀਦਾਂ ਦੇ ਹਵਾਲੇ ਨਾਲ ਇਹ ਪੁਸ਼ਟੀ ਕੀਤੀ ਗਈ ਹੈ ਕਿ 18 ਅਗਸਤ 1945 ਨੂੰ ਤਾਈਪਈ ਵਿਚ ਹਵਾਈ ਅੱਡੇ ਦੇ ਬਾਹਰੀ ਖੇਤਰ ਵਿਚ ਜਹਾਜ਼ ਹਾਦਸੇ ਵਿਚ ਇੰਡੀਅਨ ਨੈਸ਼ਨਲ ਆਰਮੀ ਦੇ ਸੰਸਥਾਪਕ ਸੁਭਾਸ਼ ਚੰਦਰ ਬੋਸ ਦਾ ਦਿਹਾਂਤ ਹੋਇਆ ਸੀ। ਇਨ੍ਹਾਂ ਚਸ਼ਮਦੀਦਾਂ ਵਿਚ ਨੇਤਾ ਜੀ ਦੇ ਇਕ ਕਰੀਬੀ ਸਹਿਯੋਗੀ, ਦੋ ਜਾਪਾਨੀ ਡਾਕਟਰ, ਇਕ ਦੁਭਾਸ਼ੀਆ ਅਤੇ ਇਕ ਤਾਈਵਾਨੀ ਨਰਸ ਸ਼ਾਮਲ ਹੈ। ਬੋਸਫਾਈਲਜ਼ ਨੇ ਬਿਆਨ ਵਿਚ ਕਿਹਾ ਹੈ ਕਿ ਇਸ ਗੱਲ ਨੂੰ ਲੈ ਕੇ ਇਨ੍ਹਾਂ ਪੰਜਾਂ ਵਿਚ ਕੋਈ ਦੋਰਾਏ ਨਹੀਂ ਹੈ ਕਿ 18 ਅਗਸਤ 1945 ਦੀ ਰਾਤ ਨੂੰ ਬੋਸ ਦਾ ਦਿਹਾਂਤ ਹੋ ਗਿਆ ਸੀ। ਬੋਸ ਦੇ ਸਹਾਇਕ ਕਰਮੀ ਕਰਨਲ ਹਬੀਪੁਰ ਰਹਿਮਾਨ ਵੱਲੋਂ ਇਸ ਹਾਦਸੇ ਤੋਂ ਛੇ ਦਿਨਾਂ ਬਾਅਦ 24 ਅਗਸਤ 1945 ਨੂੰ ਇਕ ਲਿਖਤੀ ਬਿਆਨ ਵਿਚ ਬੋਸ ਵੱਲੋਂ ਕਹੇ ਗਏ ਆਖਰੀ ਸ਼ਬਦਾਂ ਦੀ ਪੁਸ਼ਟੀ ਹੁੰਦੀ ਹੈ। ਰਹਿਮਾਨ ਹਾਦਸੇ ਦੇ ਦਿਨ ਬੋਸ ਦੇ ਨਾਲ ਸਨ ਪਰ ਉਹ ਵਾਲ-ਵਾਲ ਬਚ ਗਏ ਸਨ। ਰਹਿਮਾਨ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਦਿਹਾਂਤ ਤੋਂ ਪਹਿਲਾਂ ਬੋਸ ਨੇ ਦੇਸ਼ਵਾਸੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਸੀ- ”ਮੈਂ ਭਾਰਤ ਦੀ ਆਜ਼ਾਦੀ ਲਈ ਆਖਰ ਤੱਕ ਲੜਿਆ ਅਤੇ ਹੁਣ ਮੈਂ ਉਸੇ ਕੋਸ਼ਿਸ਼ ਦੌਰਾਨ ਆਪਣਾ ਜੀਵਨ ਦੇ ਰਿਹਾ ਹਾਂ। ਦੇਸ਼ਵਾਸੀ ਉਦੋਂ ਤੱਕ ਸੁਤੰਤਰਤਾ ਸੰਘਰਸ਼ ਜਾਰੀ ਰੱਖਣ, ਜਦੋਂ ਤੱਕ ਦੇਸ਼ ਸੁਤੰਤਰ ਨਾ ਹੋ ਜਾਏ। ਆਜ਼ਾਦ ਹਿੰਦ ਜ਼ਿੰਦਾਬਾਦ!” ਵਿਬ ਸਾਈਟ ਬਣਾਉਣ ਵਾਲੇ ਅਸ਼ੀਸ਼ ਰਾਏ ਵੱਲੋਂ 1995 ਵਿੱਚ ਡਾæ ਤਾਨੇ ਯੌਸ਼ੀਮੀ ਨਾਲ ਕੀਤੀ ਮੁਲਾਕਾਤ ਦਾ ਹਵਾਲਾ ਵੀ ਦਿੱਤਾ ਹੈ ਜਿਸ ਨੇ ਨੇਤਾ ਜੀ ਦਾ ਆਖਰੀ ਸਮੇਂ ਇਲਾਜ਼ ਕੀਤਾ ਸੀ, ਡਾਕਟਰ ਯੌਸ਼ੀਮੀ ਅਨੁਸਾਰ ਉਸ ਨੂੰ ਇੱਕ ਲੈਫਟੀਨੈੱਟ ਨੋਨੋਮੀਆ ਨੇ ਕਿਹਾ ਸੀ ਕਿ ਮਿ: ਚੰਦਰ ਬੋਸ ਬਹੁਤ ਹੀ ਅਹਿਮ ਵਿਅਕਤੀ ਹਨ, ਇਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਬਚਾਉਣਾ ਬਹੁਤ ਜਰੂਰੀ ਹੈ। ਡਾਕਟਰ ਅਨੁਸਾਰ ਬੋਸ ਦੀ ਹਾਲਤ ਖਰਾਬ ਹੋ ਰਹੀ ਸੀ। ਜਿਉਂ ਹੀ ਮੈਂ ਪੁਛਿਆ, “ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ”। ਤਾਂ ਸੁæਬਾਸ਼ ਚੰਦਰ ਬੋਸ ਨੇ ਕਿਹਾ, “ਮੈਂ ਮਹਿਸੂਸ ਕਰਦਾ ਹਾਂ ਕਿ ਖੂਨ ਮੇਰੇ ਸਿਰ ਵਿੱਚ ਦੌੜ ਰਿਹਾ ਹੈ। ਜਦ ਕਿ ਮੈਂ ਸੌਣਾ ਚਾਹੁੰਦਾ ਹਾਂ।” ਡਾæ ਯੌਸ਼ੀਮੀ ਨੇ ਨੇਤਾ ਜੀ ਨੂੰ ਟੀਕਾ ਲਗਾਇਆ ਅਤੇ ਥੋੜੀ ਦੇਰ ਬਾਅਦ ਉਹ ਨਹੀਂ ਰਹੇ।

468 ad

Submit a Comment

Your email address will not be published. Required fields are marked *