ਨਿਰੰਕਾਰੀ ਮੁਖੀ ਦੇ ਜਵਾਈ ਦੀ ਵੀ ਮੌਤ, ਸਾਲ ਪਹਿਲਾਂ ਹੋਇਆ ਸੀ ਵਿਆਹ

11ਪੰਚਕੂਲਾ, 14 ਮਈ ( ਪੀਡੀ ਬੇਉਰੋ ) ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਨਾਲ ਸੜਕ ਹਾਦਸੇ ਵਿੱਚ ਉਨ੍ਹਾਂ ਦੇ ਜਵਾਈ ਅਵਨੀਤ ਸੇਤੀਆ ਦੀ ਵੀ ਮੌਤ ਹੋਈ ਹੈ। ਬਾਬਾ ਹਰਦੇਵ ਸਿੰਘ ਦੀ ਛੋਟੀ ਬੇਟੀ ਸੁਦੀਕਸ਼ਾ ਦਾ ਵਿਆਹ 2 ਜੂਨ, 2015 ਨੂੰ ਅਵਨੀਤ ਨਾਲ ਹੋਇਆ ਸੀ। ਵਿਆਹ ਦੀ ਅਜੇ ਪਹਿਲੀ ਵਰ੍ਹੇਗੰਢ ਵੀ ਨਹੀਂ ਸੀ ਮਨਾਈ ਗਈ ਕਿ ਅਵਨੀਤ ਦੀ ਮੌਤ ਹੋ ਗਈ।ਅਵਨੀਤ ਚੰਡੀਗੜ੍ਹ ਦੇ ਨਾਲ ਲੱਗਦੇ ਸ਼ਹਿਰ ਪੰਚਕੂਲਾ ਦਾ ਰਹਿਣ ਵਾਲੀ ਸੀ। ਜਿਵੇਂ ਹੀ ਕੈਨੇਡਾ ਤੋਂ ਹਾਦਸੇ ਦੀ ਖ਼ਬਰ ਆਈ ਤਾਂ ਪੰਚਕੂਲਾ ਸਥਿਤ ਸੈਕਟਰ 11 ਵਿੱਚ ਅਵਨੀਤ ਦੇ ਘਰ ਲੋਕਾਂ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ। ਅਵਨੀਤ ਪੇਸ਼ੇ ਤੋਂ ਐਕਟਰ ਸੀ ਤੇ ਉਸ ਨੇ ਕਈ ਟੀ.ਵੀ. ਸੀਰੀਅਲ ਵਿੱਚ ਕੰਮ ਕੀਤਾ ਸੀ।ਅਵਨੀਤ ਦੇ ਘਰ ਉਸ ਦੇ ਪਿਤਾ ਸਤੀਸ਼ ਸੇਤੀਆ, ਮਾਂ ਕਮਲਾ ਸੇਤੀਆ ਤੇ ਭਾਈ ਰਜਨੀਸ਼ ਸੇਤੀਆ ਰਹਿੰਦੇ ਹਨ ਜਦੋਂਕਿ ਉਸ ਦੀ ਭੈਣ ਦਾ ਵਿਆਹ ਚੰਡੀਗੜ੍ਹ ਵਿੱਚ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ 24 ਅਪ੍ਰੈਲ ਨੂੰ ਦਿੱਲੀ ਵਿੱਚ ਸਮਾਗਮ ਤੋਂ ਬਾਅਦ 25 ਅਪ੍ਰੈਲ ਨੂੰ ਬਾਬਾ ਹਰਦੇਵ ਸਿੰਘ ਦੇ ਨਾਲ ਉਨ੍ਹਾਂ ਦੇ ਦੋਵੇਂ ਜਵਾਈ ਨਿਊਯਾਰਕ ਰਵਾਨਾ ਹੋਏ ਸਨ।

468 ad

Submit a Comment

Your email address will not be published. Required fields are marked *