ਨਿਰਦੋਸ਼ ਸਾਬਤ ਹੋਏ ਡਫੀ ਨੂੰ ਮੁੜ ਸੈਨੇਟਰ ਵਜੋਂ ਅਹੁਦਾ ਸੰਭਾਲਣ ਦਾ ਮਿਲਿਆ ਸੱਦਾ

9ਸ਼ਾਰਲਟਟਾਊਨ, 2 ਮਈ ( ਪੀਡੀ ਬੇਉਰੋ ) ਅਗਲੇ ਹਫਤੇ ਸ਼ੁਰੂ ਹੋਣ ਜਾ ਰਹੀ ਸੈਨੇਟ ਦੀ ਕਾਰਵਾਈ ਦੇ ਮੱਦੇਨਜ਼ਰ ਸੈਨੇਟ ਦੀ ਇੰਟਰਨਲ ਇਕਾਨਮੀ ਕਮੇਟੀ ਦੇ ਚੇਅਰ ਦਾ ਕਹਿਣਾ ਹੈ ਕਿ ਸੈਨੇਟਰ ਮਾਈਕ ਡਫੀ ਇੱਕ ਮੌਜੂਦਾ ਸੈਨੇਟਰ ਵਾਲੇ ਸਾਰੇ ਅਧਿਕਾਰਾਂ ਨਾਲ ਸੈਨੇਟ’ਚ ਵਾਪਸ ਆ ਸਕਦੇ ਹਨ। ਇਸ ਬਾਰੇ ਸੈਨੇਟਰ ਲੀਓ ਹੁਸਾਕੌਸ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਜੱਜ ਵਲੋਂ ਮਾਈਕ ਡਫੀ ਨੂੰ ਸਾਰੇ ਦੋਸ਼ਾਂ ‘ਚੋਂ ਕਲੀਨ ਚਿੱਟ ਦਿੱਤੇ ਜਾਣ ਤੋਂ ਬਾਅਦ ਪੀ. ਈ. ਆਈ. ਦੇ ਇਸ ਸੈਨੇਟਰ ਦਾ ਉਹ ਸਵਾਗਤ ਕਰਦੇ ਹਨ ਅਤੇ ਉਨ੍ਹਾਂ ਨੂੰ ਸੈਨੇਟਰ ਵਜੋਂ ਆਪਣੀਆਂ ਸੇਵਾਵਾਂ ਦੇਣ ਲਈ ਸੱਦਾ ਦਿੰਦੇ ਹਨ । ਅਦਾਲਤ ਵਲੋਂ ਨੂੰ ਕਲੀਨ ਚਿੱਟ ਦਿੱਤੇ ਜਾਣ ਤੋਂ ਬਾਅਦ ਮਾਈਕ ਡਫੀ ਇੱਕ ਵਾਰ ਫਿਰ ਤੋਂ ਸੈਨੇਟਰ ਵਜੋਂ ਅਹੁਦਾ ਸੰਭਾਲ ਸਕਦੇ ਹਨ ਅਤੇ ਉਨ੍ਹਾਂ ਸਾਰੇ ਸਰੋਤਾਂ ਦੀ ਵਰਤੋਂ ਕਰ ਸਕਦੇ ਹਨ, ਜਿਨ੍ਹਾਂ ਦੀ ਵਰਤੋਂ ਬਾਕੀ ਸੈਨੇਟਰ ਕਰਦੇ ਹਨ।

ਜ਼ਿਕਰਯੋਗ ਹੈ ਕਿ ਡਫੀ ਨੂੰ 31 ਦੋਸ਼ਾਂ ਦੇ ਤਹਿਤ ਮੁਰਜ਼ਮ ਕਰਾਰ ਦੇ ਕੇ 2013 ‘ਚ ਕੰਜ਼ਰਵੇਟਿਵ ਪਾਰਟੀ ‘ਚੋਂ ਕੱਢ ਦਿੱਤਾ ਗਿਆ ਸੀ। ਇਨ੍ਹਾਂ ਦੋਸ਼ਾਂ ‘ਚ 100,000 ਡਾਲਰਾਂ ਦੀ ਕਥਿਤ ਤੌਰ ‘ਤੇ ਦੁਰਵਰਤੋਂ ਅਤੇ ਗਲਤ ਢੰਗ ਨਾਲ ਖਰਚਿਆਂ ਨੂੰ ਵਸੂਲਣ ਦੇ ਦੋਸ਼ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਡਫੀ ‘ਤੇ ਇਹ ਦੋਸ਼ ਵੀ ਲੱਗੇ ਸਨ ਕਿ ਉਨ੍ਹਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਚੀਫ ਆਫ਼ ਸਟਾਫ ਨਾਈਜੇਲ ਰਾਈਟ ਤੋਂ ਵੀ 90,000 ਡਾਲਰ ਦੀ ਰਕਮ ਲਈ ਸੀ। ਇਸ ਤਰ੍ਹਾਂ ਉਨ੍ਹਾਂ ‘ਤੇ ਢਾਈ ਸਾਲ ਦੇ ਕਰੀਬ ਮੁਕੱਦਮਾ ਚੱਲਿਆ ਅਤੇ ਇਸ ਦੌਰਾਨ ਉਨ੍ਹਾਂ ਨੇ ਹਮੇਸ਼ਾ ਇਹੀ ਕਿਹਾ ਕਿ ਉਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ। ਇਸ ਮਹੀਨੇ ਦੇ ਸ਼ੁਰੂ ‘ਚ ਖ਼ਤਮ ਹੋਈ 62 ਦਿਨਾਂ ਦੀ ਸੁਣਵਾਈ ਤੋਂ ਬਾਅਦ ਓਨਟਾਰੀਓ ਦੀ ਅਦਾਲਤ ਦੇ ਜੱਜ ਨੇ ਚਾਰਲਸ ਵੈਲੈਨਕੋਰਟ ਨੇ ਡਫੀ ਨੂੰ ਇਨ੍ਹਾਂ ਸਾਰੇ ਦੋਸ਼ਾਂ ‘ਤੋਂ ਮੁਕਤ ਕਰ ਦਿੱਤਾ ਹੈ।

468 ad

Submit a Comment

Your email address will not be published. Required fields are marked *