ਨਿਯਮ ਤੋੜਣ ਵਾਲਿਆਂ ਦੇ ਪੁਲਿਸ ਨੇ ਕੱਟੇ ਚਲਾਣ

FDK2ਫ਼ਰੀਦਕੋਟ, 5 ਮਈ (ਜਗਦੀਸ਼ ਕੁਮਾਰ ਬਾਂਬਾ ) ਆਵਾਜਾਈ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਅੱਜ ਜਿਲ•ਾ ਪੁਲਿਸ ਵੱਲੋਂ ਚਲਾਣ ਕੱਟੇ ਗਏ ਅਤੇ ਅਹਿਮ ਦਸਤਾਵੇਜਾਂ ਨਾ ਪੇਸ਼ ਕਰਨ ਵਾਲਿਆਂ ਦੇ ਵਹੀਕਲ ਕੀਤੇ ਜਬਤ। ਸਥਾਨਕ ਬਸ ਸਟੈਂਡ ਨਜ਼ਦੀਕ ਲੜਕੀਆਂ ਦੇ ਸਕੂਲ ਬਾਹਰ ਡੀ.ਐੱਸ.ਪੀ. ਸੁਖਦੇਵ ਸਿੰਘ ਬਰਾੜ ਵੱਲੋਂ ਨਾਕਾ ਲਾਇਆ ਗਿਆ। ਇਸ ਨਾਕੇ ਦੌਰਾਨ ਸਿਟੀ ਥਾਣਾ ਐੱਸ.ਐੱਚ.ਓ. ਸੁਰਜੀਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਹਾਜਰ ਸਨ। ਨਾਕੇ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਗਈ। ਵਾਹਨਾਂ ਦੇ ਦਸਤਾਵੇਜ ਪੂਰੇ ਨਾ ਕਰਦੇ ਹੋਏ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਣ ਕੱਟੇ ਗਏ ਅਤੇ ਕਈ ਵਾਹਨਾਂ ਨੂੰ ਜ਼ਬਤ ਕੀਤਾ ਗਿਆ। ਡੀ.ਐੱਸ.ਪੀ. ਸ਼੍ਰੀ ਬਰਾੜ ਨੇ ਕਿਹਾ ਉਨ•ਾਂ ਕਾਫੀ ਸਮੇਂ ਤੋਂ ਸਕੂਲਾਂ, ਕਾਲਜਾਂ ਅੱਗੇ ਸ਼ਰਾਰਤੀ ਅਨਸਰਾਂ ਵੱਲੋਂ ਹੁੱਲੜਬਾਜੀ ਕਰਨ ਸੰਬੰਧੀ ਸ਼ਿਕਾਇਤਾਂ ਆ ਰਹੀਆਂ ਸਨ। ਉਨ•ਾਂ ਕਿਹਾਕਿ ਇਨ•ਾਂ ਹੁੱਲੜਬਾਜਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ•ਾਂ ਕਿਹਾਕਿ ਸ਼ਹਿਰ ਦੇ ਵੱਖ ਵੱਖ ਹਿੱਸੀਆਂ ‘ਚ ਨਾਕੇ ਲਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੋ ਵੀ ਅਨਸਰ ਨਿਯਮਾਂ ਨੂੰ ਭੰਗ ਕਰਦੇ ਪਾਏ ਗਏ ਉਨ•ਾਂ ਵਿਰੁੱਧ ਕਰੜੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਇਹ ਨਾਕੇ ਲਗਾਤਾਰ ਜਾਰੀ ਰਹਿਣਗੇ। ਉਨ•ਾਂ ਵਾਹਨ ਚਾਲਕਾਂ ਨੂੰ ਆਪਣੇ ਦਸਤਾਵੇਜ ਪੂਰੇ ਰੱਖਣ ਅਤੇ ਆਪਣੇ ਵਾਹਨਾਂ ਨੂੰ ਦਰੁਸਤ ਹਾਲਤ ਵਿੱਚ ਰੱਖਣ ਲਈ ਕਿਹਾ ਤਾਂ ਕਿ ਕਿਸੇ ਕਿਸਮ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।

468 ad

Submit a Comment

Your email address will not be published. Required fields are marked *