ਨਿਊਜ਼ੀਲੈਂਡ ਰਹਿੰਦੇ ਵਿਅਕਤੀ ਨੂੰ ਤਿੰਨ ਸਾਲ ਬਾਅਦ ਮਿਲਿਆ ਈਮਾਨਦਾਰੀ ਨਾਲ ਮੋੜਿਆ ਖਜ਼ਾਨਾ

81597 ਆਸਟਰੇਲੀਅਨ ਡਾਲਰ ਮਿਲਣਗੇ ਵਾਪਿਸ 
ਔਕਲੈਂਡ- 9  ਮਈ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਦੇ ਇਕ ਵਿਅਕਤੀ ਚਮਿੰਡੂ ਅਮਰਸਿੰਘਵੀ ਨੇ ਅਗਸਤ 2011 ਦੇ ਵਿਚ, ਜਦੋਂ ਉਹ ਆਸਟਰੇਲੀਆ NZ PIC 9 May-1ਵਿਖੇ ਸਫਾਈ ਦਾ ਕੰਮ ਕਰਦਾ ਸੀ ਤਾਂ ਉਸਨੂੰ ਬਾਥਰੂਮ ਦੇ ਵਿਚ ਲੁਕੋ ਕੇ ਰੱਖੇ ਗਏ ਇਕ ਲੱਖ ਬਾਰਾਂ ਸੌ ਡਾਲਰ ਲੱਭੇ ਸਨ। ਇਸ ਨੌਜਵਾਨ ਨੇ ਈਮਾਨਦਾਰੀ ਵਿਖਾਂਦਿਆ ਇਹ ਰਕਮ ਪੁਲਿਸ ਕੋਲ ਜਮ੍ਹਾ ਕਰਵਾ ਦਿੱਤੀ ਸੀ ਅਤੇ ਹੁਣ ਲਗਪਗ ਭੁੱਲ ਹੀ ਗਿਆ ਸੀ। ਕੁਝ ਸਮੇਂ ਤੋਂ ਇਹ ਇਹ ਨੌਜਵਾਨ ਨਿਊਜ਼ੀਲੈਂਡ ਵਿਖੇ ਪੜ੍ਹਨ ਆਇਆ ਹੋਇਆ ਹੈ ਅਤੇ ਬੀਤੇ ਕੱਲ੍ਹ ਇਸ ਨੂੰ ਆਸਟਰੇਲੀਆ ਤੋਂ ਫੋਨ ਆਇਆ ਕਿ ਜਿਹੜੇ ਪੈਸੇ ਉਸਨੇ ਈਮਾਨਦਾਰੀ ਵਿਖਾਂਦਿਆਂ ਜਮਾ੍ਹ ਕਰਵਾਏ ਸੀ, ਉਸ ਦਾ ਅਸਲੀ ਹੱਕਦਾਰ ਕੋਈ ਨਹੀਂ ਲੱਭਿਆ ਜਿਸ ਕਰਕੇ ਅਦਾਲਤ ਨੇ ਕੁਝ ਰਕਮ ਰਾਜ ਖਜ਼ਾਨੇ ਦਾ ਖਰਚਾ ਕੱਟ ਕੇ ਉਸਨੂੰ  81597 ਆਸਟਰੇਲੀਅਨ ਵਾਪਿਸ ਕਰਨ ਦਾ ਫੈਸਲਾ ਕੀਤਾ ਹੈ। ਇਹ ਸੁਣ ਕੇ ਇਸ ਨੌਜਵਾਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇਸ ਵੇਲੇ ਇਹ ਨੌਜਵਾਨ ਵਲਿੰਗਟਨ ਵਿਖੇ ਆਈ. ਟੀ. ਦਾ ਵਿਦਿਆਰਥੀ ਹੈ ਅਤੇ ਫੂਡ ਚੇਨ ਵਿਚ ਕੰਮ ਕਰਦਾ ਹੈ। ਇਸ ਪੈਸੇ ਦੇ ਖਰਚਣ ਬਾਰੇ ਉਸਨੇ ਕਿਹਾ ਹੈ ਕਿ ਉਹ ਅੰਗਹੀਣਾਂ ਦੀ ਮਦਦ ਕਰੇਗਾ ਅਤੇ ਕੁਝ ਰਕਮ ਬੁੱਧ ਮੰਦਰ ਆਸਟਰੇਲੀਆ ਭੇਟ ਕਰੇਗਾ।

468 ad