ਨਿਊਜ਼ੀਲੈਂਡ ਦੇ ਵਿਚ ਗੁਰਮਤਿ ਦਾ ਪਸਾਰ

ਸੰਤ ਬਲਜੀਤ ਸਿੰਘ ਦਾਦੂਵਾਲ ਵਾਲਿਆਂ ਵੱਲੋਂ ਨੇ ਗੁਰਦਵਾਰਾ ਸ੍ਰੀ ਕਲਗੀਧਰ ਸਾਹਿਬ ‘ ਚ ਦੀਵਾਨ ਸਜਾਏ
ਔਕਲੈਂਡ- 19 ਮਈ (ਹਰਜਿੰਦਰ ਸਿੰਘ ਬਸਿਆਲਾ)- ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸੰਤ ਬਲਜੀਤ ਸਿੰਘ ਦਾਦੂਵਾਲ ਵਾਲਿਆਂ ਵੱਲੋਂ NZ PIC 19 May-1ਵਿਸ਼ੇਸ਼ ਸ਼ਾਮ ਦਾ ਦੀਵਾਨ ਸਜਾਇਆ ਗਿਆ। ਗੁਰਮਤਿ ਪ੍ਰਸਾਰ ਦੇ ਲਈ ਸੰਤ ਬਲਜੀਤ ਸਿੰਘ ਨਿਊਜ਼ੀਲੈਂਡ ਵਿਖੇ ਬੀਤੇ ਤਿੰਨ ਹਫਤਿਆਂ ਤੋਂ ਪਹੁੰਚੇ ਹੋਏ ਹਨ। ਸਜੇ ਦੀਵਾਨ ਦੇ ਵਿਚ ਪਹਿਲਾਂ ਭਾਈ ਰਣਜੀਤ ਸਿੰਘ ਹਜ਼ੂਰੀ ਰਾਗੀ ਜੱਥੇ ਨੇ ਸ਼ਬਦ ਕੀਰਤਨ ਕੀਤਾ ਫਿਰ ਸੰਤਾਂ ਨੇ ਗੁਰਮਤਿ ਵਖਿਆਨ ਅਤੇ ਕੀਰਤਨ ਕੀਤਾ ।  ਸਿਖ ਸੰਗਤਾ ਨੂੰ ਦੇਹ ਧਾਰੀ ਗੁਰੂਆਂ ਨੂੰ  ਛੱਡ ਕੇ  ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਣ ਦੀ ਵੀ ਅਪੀਲ ਕੀਤੀ ਗਈ।  ਉਨ੍ਹਾਂ ਗੰਧਲੀ ਹੋ ਰਹੀ ਪੰਜਾਬ ਦੀ ਧਰਤੀ ਤੇ ਚੱਲ ਰਹੇ ਸਿੱਖ ਸ਼ੰਘਰਸ਼ ਬਾਰੇ ਵੀ ਸੰਗਤਾ ਨੂੰ ਜਾਣਕਾਰੀ ਦਿੱਤੀ ਅਤੇ  ਨਿਊਜੀਲੈਂਡ ਵਸਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਉਹ ਵੀ ਇਨ੍ਹਾਂ ਕਾਰਜਾਂ ਵਿਚ ਪਿਛਲੇ ਸਮੇਂ ਦੀ ਤਰ੍ਹਾਂ ਆਪਣਾ ਯੋਗਦਾਨ ਪਾਉਂਦੇ ਰਹਿਣ। ਸੁਪਰੀਮ ਸਿੱਖ ਸੁਸਾਇਟੀ ਤੋਂ ਸ. ਦਲਜੀਤ ਸਿੰਘ ਹੋਰਾਂ ਸੰਤਾਂ ਦਾ ਅਤੇ ਜੱਥੇ ਦਾ ਧੰਨਵਾਦ ਕੀਤਾ। ਪ੍ਰਬੰਧਕ ਕਮੇਟੀ ਦੀ ਤਰਫ ਤੋਂ ਪ੍ਰਧਾਨ ਸ. ਵਰਿੰਦਰ ਸਿੰਘ ਜਿੰਦਰ , ਸ. ਤਰਸੇਮ ਸਿੰਘ ਧੀਰੋਵਾਲ, ਸ. ਰਾਜਿੰਦਰ ਸਿੰਘ, ਕਮਲਜੀਤ ਸਿੰਘ ਬੈਨੀਪਾਲ , ਕਰਤਾਰ ਸਿੰਘ,  ਨਾਇਬ ਸਿੰਘ  ਨੇ ਸਾਰੇ ਜੱਥੇ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

468 ad