ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦੀ ਧੀ ‘ਸਟੈਫਨੀ ਕੀ’ ਦੇ ਪੋਰਟਰੇਟ ਚਰਚਾ ‘ਚ

ਔਕਲੈਂਡ- 10  ਮਈ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਜੌਹਨ ਕੀ ਦੀ 21 ਸਾਲਾ ਧੀ ਮਿਸ ਸਟੈਫਨੀ ਕੀ ਨੇ ਆਪਣੀਆਂ ਕੁਝ ਅਰਧ NZ PIC 11 May-1ਨਗਰ ਤਸਵੀਰਾਂ ਦੇ ਪੋਰਟ੍ਰੇਟ (ਫੋਟੋ ਕਲਾਕਾਰ ਵੱਲੋਂ ਤਿਆਰ ਗ੍ਰਾਫਿਕਸ)  Ḕਪੈਰਿਸ ਕਾਲਿਜ ਆਫ ਆਰਟ’ ਵਾਸਤੇ ਤਿਆਰ ਕਰਵਾਏ ਸਨ, ਜਿਹੜੇ ਉਸਨੇ ਹੁਣ ਆਨ ਲਾਈਨ ਪਾ ਦਿੱਤੇ ਸਨ। ਇਕ ਤਸਵੀਰ ਜਿਸ ਦੇ ਵਿਚ ਉਸਨੇ ਇਕ ਵਿਸ਼ੇਸ਼ ਸਿਰ ‘ਤੇ ਝਾਲਰਾਂ ਲਟਕਦਾ ਪਹਿਰਾਵਾ ਤੇ ਮੱਥੇ ‘ਤੇ ਪੱਟੀ (ਹੈਡ ਡ੍ਰੈਸ) ਬੰਨ੍ਹੀ ਹੋਈ ਹੈ,  ਉਹ ਬਹੁਤ ਹੀ ਅਹਿਮ ਤੇ ਮਹੱਤਵਪੂਰਨ ਮੌਕਿਆ ਉਤੇ ਅਮਰੀਕਨ ਇੰਡੀਅਨਜ਼ ਮੂਲ ਦੇ ਲੋਕਾਂ ਦੇ ਇਕ ਕਬੀਲੇ Ḕਉਤਰੀ ਸ਼ੀਅਨ’ ਪਹਿਨਦੇ ਹਨ। ਇਸ ਸਿਰ ਦੇ ਪਹਿਰਾਵੇ ਦਾ ਬਹੁਤ ਹੀ ਸਤਿਕਾਰ ਅਤੇ ਇੱਜਤ ਅਮਰੀਕਾ ਅਤੇ ਕੈਨੇਡਾ ਵਿਚ ਹੈ। ਇਸ ਕਬੀਲੇ ਨਾਲ ਸਬੰਧਿਤ ਇਕ ਪਰਿਵਾਰ ਨਿਊਜ਼ੀਲੈਂਡ ਰਹਿੰਦਾ ਹੈ ਅਤੇ ਉਨ੍ਹਾਂ ਇਸ ਗੱਲ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਮਿਸ ਸਟੈਫਨੀ ਕੀ ਇਸ ਦੇ ਲਈ ਮਾਫੀ ਮੰਗੇ। ਜਦ ਕਿ ਇਸ ਲੜਕੀ ਦੇ ਪਿਤਾ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਨੇ ਟੀæਵੀæ ਉਤੇ ਹੱਸਦੇ ਹੋਏ ਕਹਿ ਦਿੱਤਾ ਕਿ ਬੱਚੇ ਆਪਣੀ ਮਸ਼ਹੂਰੀ ਲਈ ਅਜਿਹਾ ਕਰਦੇ ਹਨ  ਪਰ ਉਨ੍ਹਾਂ ਨੂੰ ਇਹ ਤਰੀਕਾ ਪਸੰਦ ਨਹੀਂ। ਪਰ ਮੀਡੀਆ ਨੇ ਇਸ ਉਤਰ ਨੂੰ ਠੀਕ ਕਰਦਿਆਂ ਕਿਹਾ ਹੈ ਕਿ ਅਸਲ ਵਿਚ ਮਿਸ ਸਟੈਫਨੀ ਦੇ ਪਿਤਾ ਇਸੇ ਨੂੰ ਪਸੰਦ ਕਰਦੇ ਹਨ। ਮੀਡੀਆ ਵੱਲੋਂ ਪੁੱਛੇ ਗਏ ਹੋਰ ਸਵਾਲਾਂ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਉਤੇ ਮਾਣ ਹੈ।  ਵਰਨਣਯੋਗ ਹੈ ਇਨ੍ਹਾਂ ਤਸਵੀਰਾਂ ਤੋਂ ਇਲਾਵਾ ਇਸ ਕੁੜੀ ਨੇ ਹੋਰ ਵੀ ਕਈ ਉਤੇਜਿਕ ਪੋਰਟਰੇਟ ਆਨ ਲਾਈਨ ਪਾਏ ਹਨ ਜਿਨ੍ਹਾਂ ਨੂੰ ਵੱਖ-ਵੱਖ ਨਜ਼ਰੀਏ ਤੋਂ ਵੇਖਿਆ ਜਾ ਰਿਹਾ ਹੈ।

468 ad