ਨਿਊਜ਼ੀਲੈਂਡ ਦੇ ਗੁਰਦੁਆਰਾ ਨਾਨਕਸਰ ਠਾਠ ਮੈਨੁਰੇਵਾ ਵਿਖੇ ‘ਹੈਲਥ ਐਕਸੋ’ ਰਾਹੀਂ ਲੋਕਾਂ ਨੂੰ ਕੀਤਾ ਜਾਗੂਰਿਕ

12ਆਕਲੈਂਡ-,1ਮਈ  (ਪੀਡੀ ਬੇਉਰੋ ) ਸਪੋਕਨ ਵਰਡਜ਼ ਯੂਥ ਗਰੁੱਪ ਵੱਲੋਂ ਇਕ ਨਿਵੇਕਲਾ ਉਪਰਾਲਾ ਕਰਦਿਆਂ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇਹੈਲਥ ਐਕਸੋ 2016′ ਦਾ ਸਫਲ ਆਯੋਜਿਨ ਕੀਤਾ ਗਿਆ। ਸਵੇਰੇ 10.30 ਵਜੇ ਸ਼ੁਰੂ ਹੋਏ ਇਸ ਪ੍ਰੋਗਰਾਮ ਦਾ ਸੰਚਾਲਨ ਰੇਡੀਓ ਪੇਸ਼ਕਾਰਾ ਹਰਜੀਤ ਕੌਰ ਵੱਲੋਂ ਕੀਤਾ ਗਿਆ। 200 ਦੇ ਕਰੀਬ ਪਹੁੰਚੇ ਲੋਕਾਂ ਨੂੰ ਸਾਰੀਆਂ ਸਰੀਰਕ ਮੁਸ਼ਕਿਲਾਂ ਸਬੰਧੀ ਜਾਗੂਰਿਕ ਕੀਤਾ ਗਿਆ ਜਿਸ ਦੇ ਵਿਚ ਮਾਹਿਰ ਬੁਲਾਰੇ ਸ਼ਾਮਿਲ ਹੋਏ। ਮੁੱਖ ਰੂਪ ਵਿਚ ਸ਼ੂਗਰ ਸਬੰਧੀ ਗੱਲਬਾਤ, ਏਜ਼ ਕਨਸਰਨ ਵੱਲੋਂ ਬਜ਼ੁਰਗਾਂ ਦੇ ਹੱਕ ਤੇ ਗਤੀਵਿਧੀਆਂ, ਪਿੱਠ ਦੀ ਦਰਦ ਅਤੇ ਭਾਰ ਕਿਵੇਂ ਚੁਕਿਆ ਜਾਵੇ ਬਾਰੇ ਡਾ. ਕੰਵਲਜੀਤ ਸਿੰਘ, ਅੱਗ ਜਾਂ ਕਿਸੇ ਤਰ੍ਹਾਂ ਦੇ ਜਲਣ ਤੋਂ ਬਚਾਅ ਸਬੰਧੀ ਸ੍ਰੀਮਤੀ ਮਿਸ਼ੇਲ ਹੈਨਰੀ, ਦਿਲ ਦੀਆਂ ਬਿਮਾਰੀਆਂ ਸਬੰਧੀ ਯਸ਼ ਚੇੜਾ, ਮਾਨਸਿਕ ਰੋਗਾਂ ਸਬੰਧੀ ਪ੍ਰਕਾਸ਼ ਗਰੋਵਰ, ਮੈਡੀਕਲ ਐਮਰਜੈਂਸੀ ਸਬੰਧੀ  ਸੇਂਟ ਜੋਨਸ, ਅੱਖਾਂ ਦੀ ਸੰਭਾਲ ਸਬੰਧੀ ਜਾਣਕਾਰੀ, ਵਾਟਰ ਸੇਫਟੀ ਵੱਲੋਂ ਪਾਣੀ ਡੁੱਬਣ ਤੋਂ ਬਚਾਅਡਾ. ਨਾਗੀ ਵੱਲੋਂ ਹੈਲਥ ਸਿਸਟਮ ਬਾਰੇ ਵਿਚਾਰ ਅਤੇ ਹੋਰ ਕਈ ਬੁਲਾਰਿਆਂ ਨੇ ਸਿਹਤ ਸਬੰਧੀ ਵੱਡਮੁੱਲੀ ਜਾਣਕਾਰੀ ਦਿੱਤੀ। ਰੇਡੀਓ ਸਪਾਈਸ, ਕੂਕ ਸਮਾਚਾਰ ਅਤੇ ਪੰਜਾਬੀ ਹੈਰਲਡ ਵੱਲੋਂ ਮੀਡੀਆ ਕਵਰੇਜ ਕੀਤੀ ਗਈ। ਇਨਫਰਮੇਸ਼ਨ ਸਟਾਲ ਲਗਾਉਣ ਵਾਲੇ ਅਦਾਰਿਆਂ ਜਿਨ੍ਹਾਂ ਵਿਚਹਾਰਟ ਫਾਊਂਡੇਸ਼ਨ, ਉਟਾਹੂਹੂ ਡੈਂਟਲ ਕੇਅਰ, ਓਪਟੋਮੈਟਰੀ, ਬਲੱਡ ਨਿਊਜ਼ੀਲੈਂਡ, ਹੋਪ ਪ੍ਰਗੋਰਾਮ, ਏਜ ਕਨਸਰਨ, ਵਾਟਰ ਸੇਫ, ਸੇਂਟ ਜੋਨਸ, ਟ੍ਰੈਵਲ ਗਲੋਬ, ਬਰਨਜ਼ ਸੁਪੋਰਟ ਗਰੁੱਪ ਅਤੇ ਸਪੋਕਨ ਵਰਡਜ਼ ਯੂਥ ਗਰੁੱਪ ਵੱਲੋਂ ਬਹੁਤ ਸਾਰੇ ਫ੍ਰੀ ਗਿਵਵੇਅ ਦਿੱਤੇ ਗਏ। ਅੱਜ ਪਰੋਸਿਆ ਜਾਣ ਵਾਲਾ ਖਾਣਾ ਵੀਹੈਲਥੀ ਫੂਡਦੇ ਰੂਪ ਵਿਚ ਪਰੋਸਿਆ ਗਿਆ ਸੀ, ਜੋ ਕਿ ਲੋਕਾਂ ਨੇ ਬਹੁਤ ਸਲਾਹਿਆ। ਮੈਂਬਰ ਪਾਰਲੀਮੈਂਟ . ਕੰਵਲਜੀਤ ਸਿੰਘ ਬਖਸ਼ੀ ਵੀ ਇਸ ਸਮੇਂ ਪਹੁੰਚੇ ਅਤੇ ਉਨ੍ਹਾਂ ਇਸ ਉਦਮ ਦੀ ਸ਼ਲਾਘਾ ਕੀਤਾ। ਉਨ੍ਹਾਂ ਨੂੰ ਇਸ ਮੌਕੇ ਸਨਮਾਨਿਤ ਵੀ ਕੀਤਾ ਗਿਆ। ਹੈਲਥ ਐਕਸੋ ਦੇ ਵਿਚ ਭਾਗ ਲੈਣ ਵਾਲੇ ਸਾਰੇ ਅਦਾਰਿਆਂ ਨੂੰ ਜਿੱਥੇ ਸਨਮਾਨਿਤ ਕੀਤਾ ਗਿਆ ਉਥੇ ਗੁਰਦੁਆਰਾ ਸਾਹਿਬ ਵੱਲੋਂ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ।

468 ad

Submit a Comment

Your email address will not be published. Required fields are marked *