ਨਿਊਜ਼ੀਲੈਂਡ ਦੇ ਕਬੱਡੀ ਖਿਡਾਰੀ ਅਤੇ ਮਾਓਰੀ ਕੁੜੀਆਂ ਜੀ ਟੀਮ ਕੱਲ੍ਹ ਹੋਵੇਗੀ ਕੈਨੇਡਾ ਰਵਾਨਾ

35 ਸਾਲਾ ਦੇ ਇਤਿਹਾਸ ਵਿਚ ਪਹਿਲੀ ਵਾਰ ਨਿਊਜ਼ੀਲੈਂਡ ਕਰੇਗਾ ਸ਼ਮੂਲੀਅਤ
ਔਕਲੈਂਡ-6 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਕਬੱਡੀ ਕੈਨੇਡਾ ਕੱਪ ਜਿਹੜਾ ਕਿ 9 ਅਗਸਤ ਤੋਂ ਓਨਟਾਰੀਓ (ਟੋਰਾਂਟੋ) ਕੈਨੇਡਾ ਵਿਖੇ ਸ਼ੁਰੂ ਹੋ ਰਿਹਾ ਹੈ ਦੇ ਵਿਚ ਭਾਗ ਲੈਣ NZ PIC 6 Aug-2ਲਈ ਨਿਊਜ਼ੀਲੈਂਡ ਤੋਂ ਕੁਝ ਖਿਡਾਰੀ ਅਤੇ ਮਾਓਰੀ ਕੁੜੀਆਂ ਦੀ ਪੂਰੀ ਟੀਮ ਸ਼ਿਰਕਤ ਕਰੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆ ਇਨ੍ਹਾਂ ਖਿਡਾਰੀਆਂ ਦੇ ਨਾਲ ਜਾ ਰਹੇ ਤਾਲਮੇਲ ਸਕੱਤਰ ਨਵਤੇਜ ਸਿੰਘ ਰੰਧਾਵਾ ਹੋਰਾਂ ਦੱਸਿਆ ਕਿ ਐਨ ਆਖਰੀ ਪੜਾਅ ਉਤੇ ਆ ਕੇ ਸਾਰਾ ਕੁਝ ਫਾਈਨਲ ਹੋਇਆ ਜਿਸ ਕਰਕੇ ਇਥੋਂ ਪੂਰੀ ਟੀਮ ਦੀ ਥਾਂ ਦੋ ਜਾਂ ਤਿੰਨ ਖਿਡਾਰੀ ਹੀ ਜਾ ਸਕਣਗੇ ਜਿਸ ਦੇ ਵਿਚ ਰਣਜੀਤ ਸਿੰਘ ਹੇਸਟਿੰਗ (ਸਟਾਪਰ) ਤੇ ਰਮਿੰਦਰ ਸਿੰਘ ਰੱਮੀ (ਰੇਡਰ) ਸ਼ਾਮਿਲ ਹਨ। ਕਿ ਹੋਰ ਕਬੱਡੀ ਖਿਡਾਰੀ ਦਿਲਾਵਰ ਹਰੀਪੁਰੀਆ (ਰੇਡਰ) ਪਹਿਲਾਂ ਹੀ ਉਥੇ ਗਏ ਹੋਏ ਹਨ ਅਤੇ ਉਨ੍ਹਾਂ ਨਾਲ ਸੰਪਰਕ ਕਰਕੇ ਉਥੋਂ ਨਾਲ ਰਲਾਇਆ ਜਾਵੇਗਾ। ਇਹ ਪਹਿਲੀ ਵਾਰ ਹੈ ਕਿ ਨਿਊਜ਼ੀਲੈਂਡ ਤੋਂ ਗਏ ਖਿਡਾਰੀਆਂ ਦੀ ਮਦਦ ਨਾਲ ‘ਨਿਊਜ਼ੀਲੈਂਡ-ਅਲਬਰਟਾ’ ਨਾਂਅ ਦੀ ਟੀਮ ਬਣਾਈ ਜਾਵੇਗੀ ਜਿਹੜੀ ਕਿ ਪਹਿਲਾਂ ਓਨਟਾਰੀਓ (ਟੋਰਾਂਟੋ) ਅਤੇ ਫਿਰ ਵੈਨਕੂਵਰ ਜਾ ਕੇ ਕੁਝ ਮੈਚ ਖੇਡੇਗੀ। ਵੈਨਕੂਵਰ ਵਿਖੇ ਪਹਿਲੀ ਵਾਰ ‘ਕੈਨੇਡਾ ਵਰਲਡ ਕਬੱਡੀ ਕੱਪ-2014’ ਅਬੌਟਸਫੋਰਡ ਦੇ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ। 17 ਅਗਸਤ ਨੂੰ ਇਥੇ ਅੰਤਿਮ ਮੁਕਾਬਲੇ ਕਰਵਾਏ ਜਾਣਗੇ। ਵਰਨਣਯੋਗ ਹੈ ਕਿ ਕੈਨੇਡਾ ਦੇ ਵਿਚ ਪਿਛਲੇ 35 ਸਾਲਾਂ ਤੋਂ ਕਬੱਡੀ ਕੱਪ ਕਰਵਾਇਆ ਜਾਂਦਾ ਹੈ ਪਰ ਪਹਿਲੀ ਵਾਰ ਹੈ ਕਿ ਨਿਊਜ਼ੀਲੈਂਡ ਵਸਦੇ ਪੰਜਾਬੀ ਮੁੰਡੇ ਅਤੇ ਇਥੇ ਦੀਆਂ ਮੂਲ ਵਸਨੀਕ ਕੁੜੀਆਂ ਕਬੱਡੀ ਦੇ ਰਾਹੀਂ ਦੇਸ਼ ਦਾ ਨਾਂਅ ਮਸ਼ਹੂਰ ਕਰਨਗੀਆਂ।

468 ad