ਨਿਊਜ਼ੀਲੈਂਡ ਦੀ ਇਕ ਨਵੀਂ ਰਾਜਨੀਤਕ ਪਾਰਟੀ ‘ਇੰਟਰਨੈਟ ਪਾਰਟੀ’ ਨੇ ਪ੍ਰਧਾਨ ਮੰਤਰੀ ਦੀ ਨੌਕਰੀ ਲਈ ਅਰਜ਼ੀਆਂ ਮੰਗੀਆਂ

ਔਕਲੈਂਡ- 8 ਮਈ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੀ ਇਕ ਨਵੀਂ ਬਣੀ ਰਾਜਨੀਤਕ ਪਾਰਟੀ Ḕਇੰਟਰਨੈਟ ਪਾਰਟੀ’ ਜਿਸ ਦੇ ਬਾਨੀ ਸ੍ਰੀ ਕਿਮ ਡੌਟ ਕੌਮ ਹਨ, ਨੇ NZ PIC 8 May-3ਇਥੇ ਦੀ ਇਕ ਆਨ ਲਾਈਨ ਟ੍ਰੇਡਿੰਗ ਕੰਪਨੀ Ḕਟ੍ਰੇਡ ਮੀ’ ਉਤੇ ਇਸ਼ਤਹਾਰ ਪਾ ਕੇ ਨਿਊਜ਼ੀਲੈਂਡ ਦੇ ਅਗਲੇ ਪ੍ਰਧਾਨ ਮੰਤਰੀ ਪਦ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। 6 ਜੂਨ ਤੱਕ ਅਰਜ਼ੀਆਂ ਦਾਖਲ ਕੀਤੀਆਂ ਜਾ ਸਕਦੀਆਂ ਹਨ। ਪ੍ਰਧਾਨ ਮੰਤਰੀ ਦੀ ਤਨਖਾਹ 4 ਲੱਖ 28 ਹਜ਼ਾਰ 500 ਡਾਲਰ ਸਲਾਨਾ ਰੱਖੀ ਗਈ ਹੈ ਅਤੇ ਹੋਰ ਸਹੂਲਤਾ ਵੱਖਰੀਆਂ। ਇਸ ਪਾਰਟੀ ਦਾ ਮੁਖੀ ਜੋ ਕਿ ਕਿਸੇ ਵੇਲੇ Ḕਮੈਗਾ ਅਪਲੋਡ’ ਵੈਬ ਸਾਈਟ ਰਾਹੀਂ ਗੈਰ ਕਾਨੂੰਨੀ ਇੰਟਰਨੈਟ ਰਾਹੀਂ ਅਪਲੋਡਿੰਗ  ਅਤੇ ਡਾਊਨਲੋਡਿੰਗ ਦਾ ਕੰਮ ਕਰਦਾ ਰਿਹਾ ਹੈ ਨੇ ਇਕ ਇਮਾਨਦਾਰ, ਸਖਤ ਮਿਹਨਤਕਸ਼, ਸਮਾਜਿਕ ਜ਼ਿੰਮੇਵਾਰੀ ਅਤੇ ਨਿਊਜ਼ੀਲੈਂਡ ਵਾਸੀਆਂ ਦੀ ਭਲਾਈ ਨੂੰ ਕਾਰਪੋਰੇਟ ਤੋਂ ਪਹਿਲਾਂ ਧਿਆਨ ਵਿਚ ਰੱਖਣ ਵਾਲੇ ਵਿਅਕਤੀ ਦੀ ਮੰਗ ਕੀਤੀ ਹੈ।

468 ad