ਆਕਲੈਂਡ-ਪਾਪਾਟੋਏਟੋਏ ਸ਼ਹਿਰ ਵਿਚ ਇਕ ਪੰਜਾਬੀ ਨੌਜਵਾਨ ਦਵਿੰਦਰ ਸਿੰਘ (35) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਬੀਤੀ ਰਾਤ ਇਹ ਨੌਜਵਾਨ ਜੋ ਕਿ ਇਕ ਪੈਟਰੋਲ ਸ਼ਟੇਸਨ ਤੋਂ ਛੁੱਟੀ ਕਰਕੇ ਆਪਣੀ ਪਤਨੀ ਨੂੰ ਪਿੱਕ ਕਰਕੇ ਵਾਪਸ ਘਰ ਆ ਰਿਹਾ ਸੀ ਤਾਂ ਉਸ ਦੀ ਪਤਨੀ ਨੇ ਪੀਜ਼ਾ ਖਰੀਦਣ ਦੀ ਗੱਲ ਕੀਤੀ ਅਤੇ ਸੜਕ ਦੇ ਕੰਡੇ ਕਾਰ ਖੜ੍ਹੀ ਕਰਕੇ ਸਲਾਹ ਕਰਨ ਲੱਗ ਪਏ।
ਕਾਰ ਦਾ ਸ਼ੀਸ਼ਾ ਖੁੱਲ੍ਹਾ ਹੋਣ ਕਾਰਨ ਇਕ ਲੁਟੇਰੇ ਕਿਸਮ ਦੇ ਆਦਮੀ ਨੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਦਵਿੰਦਰ ਸਿੰਘ ਨੇ ਉਸ ਆਦਮੀ ਦੀ ਬਾਂਹ ਫੜ ਲਈ, ਪਰ ਲੁਟੇਰਾ ਪੰਜਾਬੀ ਨੌਜਵਾਨ ਦੀ ਗਰਦਨ ‘ਤੇ ਤੇਜ਼ ਚਾਕੂ ਦਾ ਵਾਰ ਕਰਕੇ ਫਰਾਰ ਹੋ ਗਿਆ। ਐਂਬੂਲੈਂਸ ਪਹੁੰਚਣ ਤੱਕ ਇਹ ਨੌਜਵਾਨ ਸਹਿਕ ਰਿਹਾ ਸੀ ਪਰ ਐਂਬੂਲੈਂਸ ਸਟਾਫ ਵੀ ਇਸ ਨੂੰ ਬਚਾ ਨਾ ਸੱਕਿਆ।
ਜਾਣਕਾਰੀ ਮੁਤਾਬਕ ਇਸ ਨੌਜਵਾਨ ਦੀ ਪਤਨੀ ਇਸ ਡੂੰਘੇ ਸਦਮੇ ਕਾਰਨ ਕੁਝ ਵੀ ਦੱਸਣ ਤੋਂ ਅਸੱਮਰਥ ਸੀ ਅਤੇ ਉਸ ਨੂੰ ਵੀ ਹਸਪਤਾਲ ਦਾਖਲ ਕੀਤਾ ਗਿਆ ਅਤੇ ਬਾਅਦ ਚ ਉਸ ਨੂੰ ਛੁੱਟੀ ਦੇ ਦਿੱਤੀ ਗਈ। ਪੁਲਸ ਦੋਸ਼ੀ ਦੀ ਭਾਲ ਕਰ ਰਹੀ ਹੈ।