ਨਾੜ ਨੇ ਲਈ ਦੋ ਨੌਜਵਾਨਾਂ ਦੀ ਜਾਨ

4ਤਰਨਤਾਰਨ, 3 ਮਈ ( ਜਗਦੀਸ਼ ਬਾਮਬਾ ) ਨਾੜ ਨੂੰ ਲੱਗੀ ਅੱਗ ਕਾਰਨ ਪੈਦਾ ਹੋਏ ਧੂੰਏ ਕਾਰਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਘਟਨਾ ਬੀਤੀ ਰਾਤ ਸਰਾਏ ਅਮਾਨਤ ਖਾਂ ਇਲਾਕੇ ਵਿੱਚ ਗੰਡੀਵਿੰਡ ਚੀਮਾ ਰੋਡ ਦੀ ਹੈ।

ਮਿਲੀ ਜਾਣਕਾਰੀ ਅਨੁਸਾਰ ਇੱਕ ਕਿਸਾਨ ਵੱਲ਼ੋਂ ਕਣਕ ਦੇ ਨਾੜ ਨੂੰ ਲਾਈ ਗਈ ਅੱਗ ਕਾਰਨ ਧੂੰਆਂ ਫੈਲਿਆ ਹੋਇਆ ਸੀ। ਇਸ ਦੌਰਾਨ ਮੋਟਰਸਾਈਕਲ ਉੱਤੇ ਸਵਾਰ ਦੋ ਨੌਜਵਾਨ (ਹਰਪਾਲ ਸਿੰਘ ਤੇ ਸੁੱਖਾ ਸਿੰਘ) ਸ਼ਾਮ ਸਮੇਂ ਆਪਣੇ ਘਰ ਨੂੰ ਜਾ ਰਹੇ ਸਨ। ਇਸੇ ਦੌਰਾਨ ਨਾੜ ਦੇ ਧੂੰਏ ਕਾਰਨ ਇਨ੍ਹਾਂ ਨੂੰ ਸਾਹਮਣੇ ਤੋਂ ਆਏ ਟਰੱਕ ਦਾ ਪਤਾ ਨਹੀਂ ਲੱਗਾ। ਇਸ ਕਾਰਨ ਮੋਟਰਸਾਈਕਲ ਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਯਾਦ ਰਹੇ ਕਿ ਪੰਜਾਬ ਸਰਕਾਰ ਨੇ ਕਣਕ ਦੇ ਨਾੜ ਨੂੰ ਅੱਗ ਲਾਉਣ ਉੱਤੇ ਪਾਬੰਦੀ ਲਾਈ ਹੋਈ ਹੈ ਪਰ ਇਸ ਦੇ ਬਾਵਜੂਦ ਪਿੰਡਾਂ ਵਿੱਚ ਨਾੜ ਨੂੰ ਅੱਗ ਲਾਉਣ ਦਾ ਸਿਲਸਿਲਾ ਜਾਰੀ ਹੈ।

468 ad

Submit a Comment

Your email address will not be published. Required fields are marked *