ਨਾਸਾ ਨੂੰ ਦਿਸਿਆ ਬਲੈਕ ਹੋਲ ਦਾ ਦਿਲਚਸਪ ਨਜ਼ਾਰਾ

ਕੈਲੀਫੋਰਨੀਆ- ਬ੍ਰਹਿਮਾਂਡ ਦੇ ਅਬੂਝ ਰਹੱਸਾਂ ਦਾ ਪਤਾ ਲਗਾਉਣ ‘ਚ ਜੁੱਟੀ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਤਾਰਿਆਂ ਅਤੇ ਆਕਾਸ਼ ਗੰਗਾਵਾਂ ਨੂੰ ਲੀਲ ਜਾਣ ਵਾਲੇ ਇਕ ਸ਼ਿਆਮ ਵਿਵਰ ਬਲੈਕ ਹੋਲ ਦੀ ਹੁਣ ਤੱਕ ਦੀ ਸਭ ਤੋਂ ਨੇੜਲੀ ਤਸਵੀਰ ਖਿੱਚੀ ਹੈ। 
Black holeਨਾਸਾ ਲਈ ਇਹ ਕੰਮ ਉਸ ਦੀ ਪ੍ਰਮਾਣੂ ਸਪੈਕਟ੍ਰੋਸਿਕੋਪਿਕ ਦੂਰਬੀਨ ਨੂਸਟਾਰ ਨੇ ਕੀਤਾ ਹੈ। ਦੂਰਬੀਨ ਨੇ ਬਲੈਕ ਹੋਲ ਦੇ ਕੇਂਦਰ ਕੋਰੋਨਾ ਦੀ ਇਹ ਤਸਵੀਰ ਅਜਿਹੇ ਸਮੇਂ ਖਿੱਚੀ ਹੈ ਜਦੋਂ ਉਸ ‘ਚ ਕਿਸੇ ਤਾਰੇ ਨੂੰ ਲੀਲਨ ਦੌਰਾਨ ਤੇਜ਼ ਰੌਸ਼ਨੀ ਛਿਟਕ ਰਹੀ ਸੀ। ਬਲੈਕ ਹੋਲ ਦੇ ਕੇਂਦਰ ਦੀ ਇੰਨੀ ਸਪੱਸ਼ਟ ਤਸਵੀਰ ਪਹਿਲਾਂ ਕਦੇ ਨਹੀਂ ਲਈ ਗਈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਰਾਹੀਂ ਬਲੈਕ ਹੋਲ ਦੀ ਸੰਰਚਨਾ ਅਤੇ ਸਮੇਂ ‘ਤੇ ਤਾਰਾਂ ਨੂੰ ਲੀਲਣ ਦੀ ਉਸ ਦੀ ਸਮਰੱਥਾ ਨਾਲ ਮਹਾਨ ਵਿਗਿਆਨਕ ਆਈਨਸਟਾਈਨ ਦੇ ਸਾਪੇਕਸ਼ਤਾ ਦੇ ਸਿਧਾਂਤ ਨੂੰ ਸਮਝਣ ‘ਚ ਕਾਫੀ ਮਦਦ ਮਿਲੇਗੀ। 
ਨਾਸਾ ਦੀ ਦੂਰਬੀਨ ਨੇ ਜਿਸ ਬਲੈਕ ਹੋਲ ਦੀ ਤਸਵੀਰ ਖਿੱਚੀ ਹੈ ਉਸ ਨੂੰ ਮਾਰਕੇਰੀਅਨ 335 ਦਾ ਨਾਂ ਦਿੱਤਾ ਗਿਆ ਹੈ। ਇਹ ਪ੍ਰਿਥਵੀ ਤੋਂ 32 ਕਰੋੜ 40 ਲੱਖ ਪ੍ਰਕਾਸ਼ ਸਾਲ ਦੀ ਦੂਰੀ ‘ਤੇ ਸਥਿਤ ਹੈ।

468 ad